ਹਿਮਾਚਲ ਗਿਆ ਪੰਜਾਬ ਦਾ ਨੌਜਵਾਨ ਲਾਪਤਾ, ਫ਼ੋਨ ਆ ਰਿਹਾ ਬੰਦ, ਲਾਅ ਕਾਲਜ ਦਾ ਹੈ ਵਿਦਿਆਰਥੀ

0
1436

ਗੁਰਦਾਸਪੁਰ | ਹਿਮਾਚਲ ਵਿਚ ਪੰਜਾਬ ਦਾ ਨੌਜਵਾਨ ਲਾਪਤਾ ਹੋ ਗਿਆ ਹੈ, ਜਿਸ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਨੇ ਉਥੋਂ ਦੇ ਥਾਣੇ ਵਿਚ ਦਿੱਤੀ। ਹਰਤਾਜ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਧੂਪਸਰੀ, ਗੁਰਦਾਸਪੁਰ ਦਾ ਵਸਨੀਕ ਹੈ। ਉਹ ਹੁਸ਼ਿਆਰਪੁਰ ਦੇ ਲਾਅ ਕਾਲਜ ‘ਚ ਫਾਈਨਲ ਈਅਰ ਦਾ ਵਿਦਿਆਰਥੀ ਹੈ। ਹਰਤੇਜ ਦੀ ਮਾਸੀ ਦੇ ਮੁੰਡੇ ਨੇ ਦੱਸਿਆ ਕਿ ਉਹ 3 ਮਾਰਚ ਨੂੰ ਕਾਲਜ ਤੋਂ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਗਿਆ ਸੀ ਪਰ ਉਸ ਦੇ ਦੋਵੇਂ ਨੰਬਰ ਬੰਦ ਹਨ।

ਏਐਸਆਈ ਰਮੇਸ਼ ਚੰਦਰ ਨੇ ਦੱਸਿਆ ਕਿ ਹਿਮਾਚਲ ਦੀ ਪੁਲਿਸ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਜਿਥੇ ਹਰਤੇਜ ਨੇ ਆਪਣੇ ਦੋਸਤ ਨੂੰ ਲਾਈਵ ਲੋਕੇਸ਼ਨ ਭੇਜੀ ਸੀ। ਹੋਟਲ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਹਰਤੇਜ ਇਕੱਲਾ ਸੀ, ਇਸ ਲਈ ਉਸ ਨੂੰ ਕਮਰਾ ਨਹੀਂ ਦਿੱਤਾ ਗਿਆ।