ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਮੋਟਰਸਾਈਕਲ ਦੇ ਪਰਖੱਚੇ ਉਡੇ, ਨੌਜਵਾਨ ਦੀ ਮੌਕੇ ‘ਤੇ ਮੌਤ

0
3198

ਬਰਨਾਲਾ। ਬਰਨਾਲਾ-ਬਾਜਾਖਾਨਾ ਰੋਡ ਉੇਤੇ ਇਕ ਕਾਰ ਤੇ ਮੋਟਰਸਾਈਕਲ ਵਿਚ ਹੋਈ ਜ਼ੋਰਦਾਰ ਟੱਕਰ ਵਿਚ ਮੋਟਰਸਾਈਕਲ ਤੇ ਕਾਰ ਦੇ ਪਰਖੱਚੇ ਉਡ ਗਏ।

ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਮਨਪ੍ਰੀਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮੌਕੇ ਉਤੇ ਪੁੱਜੀ ਪੁਲਸ ਨੇ ਡੈੱਡਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨ ਮਨਪ੍ਰੀਤ ਸਿੰਘ ਕਚਹਿਰੀ ਚੌਕ ਤੋਂ ਬਾਜਾਖਾਨਾ ਥਾਣੇ ਵੱਲ ਜਾ ਰਿਹਾ ਸੀ। ਬਾਜਾਖਾਨਾ ਵਲੋਂ ਹੀ ਆ ਰਹੀ ਇਕ ਕਾਰ ਦੇ ਨਾਲ ਇਹ ਮੋਟਰਸਾਈਕਲ ਟਕਰਾ ਗਿਆ, ਜਿਸ ਨਾਲ ਮੋਟਰਸਾਈਕਲ ਸਵਾਰ ਮਨਪ੍ਰੀਤ ਦੀ ਮੌਤ ਹੋ ਗਈ।

ਮਨਪ੍ਰੀਤ ਦੀ ਡੈੱਡਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।