ਤਰਨਤਾਰਨ ‘ਚ ਨੌਜਵਾਨ ਕਬੱਡੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

0
3927

ਤਰਨਤਾਰਨ (ਬਲਜੀਤ ਸਿੰਘ) | ਖੇਮਕਰਨ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ 20 ਸਾਲਾ ਨੌਜਵਾਨ ਕਬੱਡੀ ਖਿਡਾਰੀ ਦੀ ਹੋ ਗਈ ਹੈ।

ਮ੍ਰਿਤਕ ਖਿਡਾਰੀ ਸਤਿੰਦਰਜੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਹਿੰਦੀਪੁਰ ਅਤੇ ਖੇਮਕਰਨ ਵਿੱਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੋਚਿਆ ਸੀ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੇ ਨਸ਼ੇ ‘ਤੇ ਠੱਲ੍ਹ ਪਾਵੇਗੀ ਪਰ ਨਸ਼ਾ ਬੰਦ ਤਾਂ ਕੀ ਹੋਣਾ ਸੀ ਸਗੋਂ ਜ਼ਿਆਦਾ ਵਿਕਣ ਲੱਗ ਪਿਆ ਹੈ।

ਇਸ ਦੀ ਤਾਜਾ ਮਿਸਾਲ ਮਿਲਦੀ ਹੈ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਜੋ ਕਿ ਇਕ ਕਬੱਡੀ ਦਾ ਵਧੀਆ ਪਲੇਅਰ ਸੀ ਉਸ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ।

ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਮਕਰਨ ‘ਚ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਹੋਰ ਮਾਵਾਂ ਦੀਆਂ ਕੁੱਖਾਂ ਸੱਖਣੀਆਂ ਹੋਣ ਤੋਂ ਬਚ ਸਕਣ।