ਦੁਬਈ | ਦੁਬਈ ਦੇ ਸ਼ੇਖਾਂ ਦੇ ਅਨੋਖੇ ਤੇ ਮਹਿੰਗੇ ਸ਼ੌਕਾਂ ਤੋਂ ਤਾਂ ਅਸੀਂ ਸਾਰੇ ਵਾਕਿਫ ਹੀ ਹਾਂ। ਚਾਹੇ ਉਨ੍ਹਾਂ ਦੇ ਘਰ ਹੋਣ ਜਾਂ ਗੱਡੀਆਂ, ਉਹ ਇਨ੍ਹਾਂ ‘ਤੇ ਪੈਸੇ ਖਰਚ ਕਰਨ ‘ਤੇ ਜ਼ਰਾ ਵੀ ਨਹੀਂ ਝਿਜਕਦੇ।
ਅਜਿਹੀ ਖੁੱਲ੍ਹਦਿਲੀ ਦਿਖਾਈ ਹੈ ਦੁਬਈ ਦੇ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲੀ ਮਕਤਊਮ ਨੇ।
ਹੋਇਆ ਇੰਝ ਕਿ ਜਿਹੜੀ ਗੱਡੀ ਪ੍ਰਿੰਸ ਚਲਾਉਣ ਦੇ ਸ਼ੌਕੀਨ ਸਨ, ਉਸ ‘ਤੇ ਇਕ ਚਿੜੀ ਨੇ ਘੋਂਸਲਾ ਬਣਾ ਲਿਆ। ਦੱਸ ਦੇਈਏ ਕਿ ਇਸ ਗੱਡੀ ਦਾ ਨਾਂ ਮਰਸਿਡੀਜ਼ ਜੀ-ਵੈਗਨ ਹੈ ਤੇ ਇਸ ਦੀ ਕੀਮਤ ਭਾਰਤੀ ਕਰੰਸੀ ਮੁਤਾਬਕ 1 ਕਰੋੜ ਤੋਂ ਵੱਧ ਹੈ।
ਜਦੋਂ ਪ੍ਰਿੰਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਗੱਡੀ ਇਹ ਸੋਚ ਕੇ ਚਲਾਉਣੀ ਬੰਦ ਕਰ ਦਿੱਤੀ ਕਿ ਕਿਤੇ ਚਿੜੀ ਦੇ ਘੋਂਸਲੇ ਨੂੰ ਕੋਈ ਨੁਕਸਾਨ ਨਾ ਹੋ ਜਾਵੇ।
ਹੁਣ ਇਸ ਨੂੰ ਪ੍ਰਿੰਸ ਦੀ ਦਰਿਆਦਿਲੀ ਕਹੀਏ ਜਾਂ ਪੈਸੇ ਦੀ ਬੇਪਰਵਾਹੀ, ਪਰ ਫਿਲਹਾਲ ਕਰੋੜਾਂ ਦੀ ਗੱਡੀ ਹੁਣ ਇਸ ਨਿੱਕੀ ਜਿਹੀ ਚਿੜੀ ਦੀ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ