ਹੁਣ ਤੁਹਾਨੂੰ ਆਰਸੀ ਤੇ ਡਰਾਈਵਿੰਗ ਲਾਇਸੈਂਸ ਕੋਲ ਨਹੀਂ ਰੱਖਣੇ ਪੈਣਗੇ, ਆਇਆ ਨਵਾਂ ਕਾਨੂੰਨ

0
1385

ਚੰਡੀਗੜ੍ਹ . ਦੇਸ਼ ਵਿੱਚ ਨਵਾਂ ਮੋਟਰ ਵਾਹਨ ਕਾਨੂੰਨ ਲਾਗੂ ਹੋ ਗਿਆ ਹੈ। ਹੁਣ ਤੁਹਾਨੂੰ ਆਪਣੇ ਡਰਾਈਵਿੰਗ ਲਾਇਸੈਂਸ (DL), ਆਰ ਸੀ (RC),  ਪਰਮਿਟ (Permit ) ,  ਪੀ ਯੂ ਸੀ (PUC )  ਜਾਂ ਹੋਰ ਦਸਤਾਵੇਜ਼ਾਂ ਦੀ ਹਾਰਡ ਕਾਪੀ (Hard Copy)  ਆਪਣੇ ਕੋਲ ਰੱਖਣ ਦੀ ਜ਼ਰੂਰਤ ਨਹੀਂ ਹੈ ਪਰ ਤੁਹਾਨੂੰ ਇਸ ਦਸਤਾਵੇਜ਼ ਦੀ ਡਿਜੀਟਲ ਕਾਪੀ ਆਪਣੇ ਸਮਾਰਟ ਫ਼ੋਨ ਉੱਤੇ M -Parivahan ਜਾਂ digilocker app ਵਿੱਚ ਰੱਖ ਸਕਦੇ ਹਨ। Motor Vehicle Rules ਵਿਚ ਹਾਲ ਹੀ ਵਿਚ ਸੋਧ ਕੀਤੀ ਗਈ ਹੈ।ਇਸ ਨਾਲ ਡਿਜੀਟਲ ਢੰਗ ਰਾਹੀਂ ਦਸਤਾਵੇਜ਼ ਚੈੱਕ ਕੀਤੇ ਜਾਣਗੇ ਅਤੇ ਇਸ ਨਾਲ ਰਿਸ਼ਵਤਖ਼ੋਰੀ ਉੱਤੇ ਲਗਾਮ ਲੱਗੇ ਗਈ।

M – Parivahan ਐਪ ਬਿਹਤਰ ਵਿਕਲਪ

M – Parivahan ਐਪ ਬਿਹਤਰ ਵਿਕਲਪ ਹੈ ਕਿਉਂਕਿ ਇਸ ਤੋਂ ਡਰਾਈਵਰ ਅਤੇ ਗੱਡੀ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਸਰਕਾਰ ਨੇ ਸਾਰੇ ਰਾਜਾਂ  ਦੇ ਟਰਾਂਸਪੋਰਟ ਅਤੇ ਪੁਲਿਸ ਡਿਪਾਰਟਮੈਂਟ ਨੂੰ ਐਡਵਾਈਜ਼ਰੀ ਭੇਜ ਕੇ ਡਿਜੀਟਲ ਦਸਤਾਵੇਜ਼ਾਂ ਨੂੰ ਮਾਨਤਾ ਦੇਣ ਨੂੰ ਕਿਹਾ ਹੈ।

ਪੁਲਿਸ  ਦੇ ਕੋਲ ਡਿਟੇਲਜ਼ ਨੂੰ ਆਨਲਾਈਨ ਵੈਰੀਫਾਈ ਕਰਨ ਲਈ ਹੈਂਡ ਹੇਲਡ ਡੈਵਾਇਸੇਜ ਜਾਂ ਐਪ ਹਨ। ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਇਹ ਨਿਯਮ ਬਣ ਚੁੱਕਿਆ ਹੈ ਅਤੇ ਜੇਕਰ ਪੁਲਿਸ ਇਸ ਦਾ ਪਾਲਨ ਨਹੀਂ ਕਰਦੀ ਹੈ ਤਾਂ ਲੋਕ ਆਪਣੀ ਗੱਲ ਰੱਖ ਸਕਦੇ ਹਨ।