ਵਰਲਡ ਕੱਪ ਦਾ ਮਹਾਮੁਕਾਬਲਾ ਅੱਜ : ਭਾਰਤ ਚੌਥੀ ਤੇ ਆਸਟ੍ਰੇਲੀਆ 8ਵੀਂ ਵਾਰ ਖੇਡੇਗਾ ਫਾਈਨਲ

0
2061

ਅਹਿਮਦਾਬਾਦ, 19 ਨਵੰਬਰ | ਵਨ ਡੇ ਵਰਲਡ ਕੱਪ 2023 ਦਾ ਸਭ ਤੋਂ ਵੱਡਾ ਮੁਕਾਬਲਾ ਯਾਨੀ ਫਾਈਨਲ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾਵੇਗਾ। ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ 1.30 ਵਜੇ ਹੋਵੇਗੀ।

India v Australia: What time is the Cricket World Cup final? How to watch the ODI final in Australia - ABC News

ਦੋਵੇਂ ਟੀਮਾਂ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਭਿੜਣਗੀਆਂ। ਇਨ੍ਹਾਂ ਵਿਚ 2003 ਵਨਡੇ ਵਰਲਡ ਕੱਪ ਦਾ ਵੀ ਫਾਈਨਲ ਹੋਇਆ ਸੀ। ਉਦੋਂ ਕੰਗਾਰੂ 125 ਦੌੜਾਂ ਤੋਂ ਜਿੱਤੇ ਸਨ। ਭਾਰਤੀ ਟੀਮ ਚੌਥੀ ਵਾਰ ਫਾਈਨਲ ਵਿਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 1983, 2003 ਤੇ 2011 ਵਿਚ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਸੀ। ਦੂਜੇ ਪਾਸੇ ਆਸਟ੍ਰੇਲੀਆਈ ਟੀਮ 8ਵੀਂ ਵਾਰ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ। ਟੀਮ ਨੇ 7 ਵਿਚੋਂ 5 ਫਾਈਨਲ ਜਿੱਤੇ ਹਨ।

World Cup 2023 final: PM Modi to watch match in Ahmedabad, Pritam to perform - India Today

ਆਸਟ੍ਰੇਲੀਆ ਪਿਛਲੇ 27 ਸਾਲ ਤੋਂ ਵਰਲਡ ਕੱਪ ਦੇ ਫਾਈਨਲ ਵਿਚ ਨਹੀਂ ਹਾਰਿਆ ਹੈ। ਟੀਮ ਨੇ ਪਿਛਲੇ 24 ਸਾਲ ਵਿਚ ਆਪਣੇ ਸਾਰੇ 4 ਫਾਈਨਲ ਜਿੱਤੇ ਹਨ। ਆਸਟ੍ਰੇਲੀਆ ਨੂੰ ਫਾਈਨਲ ਵਿਚ ਆਖਰੀ ਹਾਰ 1996 ਵਿਚ ਸ਼੍ਰੀਲੰਕਾ ਖਿਲਾਫ ਮਿਲੀ ਸੀ।
ਦੋਵੇਂ ਟੀਮਾਂ ਆਖਰੀ ਵਾਰ ਇਸੇ ਵਰਲਡ ਕੱਪ ਦੇ 5ਵੇਂ ਲੀਗ ਮੈਚ ਵਿਚ ਆਹਮੋ-ਸਾਹਮਣੇ ਹੋਈਆਂ ਸਨ। ਉਦੋਂ ਮੁਕਾਬਲਾ ਚੇਨਈ ਵਿਚ ਖੇਡਿਆ ਗਿਆ ਸੀ। ਇਸ ਮੈਚ ਵਿਚ ਭਾਰਤ ਨੂੰ 6 ਵਿਕਟਾਂ ਤੋਂ ਜਿੱਤ ਮਿਲੀ ਸੀ। ਭਾਰਤ-ਆਸਟ੍ਰੇਲੀਆ ਵਿਚ ਹੁਣ ਤੱਕ ਕੁਲ 150 ਵਨਡੇ ਖੇਡੇ ਗਏ ਹਨ। ਭਾਰਤ ਨੇ 57 ਤੇ ਆਸਟ੍ਰੇਲੀਆ ਨੇ 83 ਮੈਚ ਜਿੱਤੇ। 10 ਮੈਚ ਬੇਨਤੀਜਾ ਰਹੇ।

On this day: India win the 1983 World Cup

ਭਾਰਤੀ ਟੀਮ ਵਰਲਡ ਕੱਪ 2023 ਵਿਚ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ ਇਕ ਵੀ ਮੁਕਾਬਲਾ ਨਹੀਂ ਗੁਆਇਆ ਹੈ। ਟੀਮ ਲੀਗ ਸਟੇਜ ਵਿਚ ਸਾਰੇ 9 ਮੈਚ ਜਿੱਤੀ। ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਤੋਂ, ਅਫਗਾਨਿਸਤਾਨ ਨੂੰ 8 ਵਿਕਟਾਂ ਤੋਂ, ਪਾਕਿਸਤਾਨ ਨੂੰ 7 ਵਿਕਟਾਂ ਤੋਂ, ਬੰਗਲਾਦੇਸ਼ ਨੂੰ 7 ਵਿਕਟਾਂ ਨਾਲ, ਨਿਊਜ਼ੀਲੈਂਡ ਨੂੰ 4 ਵਿਕਟਾਂ ਤੋਂ, ਇਗਲੈਂਡ ਨੂੰ 100 ਦੌੜਾਂ, ਸ਼੍ਰੀਲੰਕਾ ਨੂੰ 302 ਦੌੜਾਂ, ਸਾਊਥ ਅਫਰੀਕਾ ਨੂੰ 243 ਦੌੜਾਂ ਤੇ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ।Indian Players Celebrate After Winning Cricket World Cup 2011ਲਗਾਤਾਰ 9 ਜਿੱਤਾਂ ਦੇ ਬਾਅਦ ਟੀਮ ਨੇ 18 ਪੁਆਇੰਟਸ ਨਾਲ ਟਾਪ ‘ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਸੈਮੀਫਾਈਨਲ ਵਿਚ ਪਿਛਲੇ ਦੋ ਵਾਰ ਦੀ ਰਨਰਅੱਪ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ।