ਜਲੰਧਰ . ਵਿਦੇਸ਼ ਤੋਂ ਆਈ ਜਲੰਧਰ ਦੀ ਰਹਿਣ ਵਾਲੀ ਇਕ ਔਰਤ ਦੀ ਸਰਕਾਰੀ ਕੋਰੋਨਾ ਰਿਪੋਰਟ ਪਾਜੀਟਿਵ ਤੇ ਨਿੱਜੀ ਲੈਬ ਵਿਚੋਂ ਕਰਵਾਇਆ ਟੈਸਟ ਨੈਗੇਟਿਵ ਆਇਆ ਹੈ। ਇਸ ਚੱਕਰਵਿਊ ਕਰਕੇ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ ਤੇ ਔਰਤ ਦਾ ਸਾਰਾ ਪਰਿਵਾਰ ਦਹਿਸ਼ਤ ਵਿਚ ਹੈ। ਹਾਲਾਂਕਿ ਨਿੱਜੀ ਲੈਬ ਵਾਲਿਆਂ ਨੇ ਆਪਣਾ ਸ਼ੱਕ ਦੂਰ ਕਰਨ ਲਈ ਦੁਬਾਰਾ ਫਿਰ ਟੈਸਟ ਕਰਨ ਲਈ ਕਿਹਾ ਹੈ। ਇਸ ਬਾਰੇ ਜਲੰਧਰ ਦੇ ਨੋਡਲ ਅਫ਼ਸਰ ਡਾ ਟੀਪੀ ਸਿੰਘ ਨੇ ਕਿਹਾ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਸੂਚਨਾ ਮਿਲਣ ਤੇ ਕਾਰਵਾਈ ਕਰਵਾਈ ਜਾਵੇਗੀ।








































