ਮਤਰੇਏ ਦਿਓਰ ਨਾਲ ਰਹਿ ਰਹੀ ਔਰਤ ਨੇ ਪਤੀ ਨੂੰ ਨਹਿਰ ‘ਚ ਦਿੱਤਾ ਧੱਕਾ, ਪਾਣੀ ਘੱਟ ਹੋਣ ‘ਤੇ ਗਲਾ ਘੁੱਟ ਕੇ ਮਾਰਿਆ

0
4431

ਅਬੋਹਰ (ਗੁਰਨਾਮ ਸਿੰਘ ਸੰਧੂ) | ਇੱਕ ਔਰਤ ਨੇ ਦਿਓਰ ਨਾਲ ਪ੍ਰੇਮ ਸੰਬਧਾਂ ਦੇ ਚੱਕਰ ‘ਚ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਡੀਐੱਸਪੀ ਬੱਲੂਆਣਾ ਦਿਹਾਤੀ ਅਵਤਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਆਪਣੇ ਦਿਓਰ ਸੰਤੋਖ ਸਿੰਘ ਨਾਲ 3-4 ਮਹੀਨਿਆਂ ਤੋਂ ਰਹਿ ਰਹੀ ਸੀ। ਦੋਵਾਂ ‘ਚ ਪ੍ਰੇਮ ਸੰਬੰਧ ਸਨ।

ਮਨਪ੍ਰੀਤ ਕੌਰ ਨੇ ਦਿਓਰ ਨਾਲ ਮਿਲ ਕੇ ਸਾਜਿਸ਼ ਤਹਿਤ ਪਤੀ ਕੁਲਦੀਪ ਸਿੰਘ ਨੂੰ ਪਿੰਡ ਬੁਲਾਇਆ। ਕੁਲਦੀਪ ਨਸ਼ਾ ਕਰਨ ਦਾ ਆਦੀ ਸੀ। ਮਨਪ੍ਰੀਤ ਕੌਰ ਨੇ ਪਤੀ ਨੂੰ ਨਹਿਰ ‘ਚ ਧੱਕਾ ਦੇ ਦਿੱਤਾ। ਪਾਣੀ ਘੱਟ ਹੋਣ ਕਾਰਨ ਉਹ ਨਾ ਮਰਿਆ ਤਾਂ ਦੋਵਾਂ ਨੇ ਮਿਲ ਕੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ।

ਮ੍ਰਿਤਕ ਦੀ ਭੈਣ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਮਨਪ੍ਰੀਤ ਕੌਰ ‘ਤੇ ਉਸ ਦੇ ਮਤਰੇਏ ਦਿਓਰ ਸੰਤੋਖ ਸਿੰਘ ਖਿਲਾਫ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।

ਅਬੋਹਰ ਦੇ ਸਿਵਿਲ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਡੀਐੱਸਪੀ ਨੇ ਦੱਸਿਆ ਕਿ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)