ਜਲੰਧਰ ‘ਚ ਔਰਤ ਹੋਈ ਤਾਂਤਰਿਕ ਦਾ ਸ਼ਿਕਾਰ ! ਨਸ਼ੀਲੀ ਚੀਜ਼ ਸੁੰਘਾ ਕੇ ਬਾਬੇ ਨੇ ਕੀਤੀਆਂ ਹੱਦਾਂ ਪਾਰ

0
868

ਜਲੰਧਰ, 13 ਨਵੰਬਰ | ਨਿਊ ਰਸੀਲਾ ਨਗਰ ‘ਚ ਇਕ ਤਾਂਤਰਿਕ ਕੋਲ ਜਾ ਕੇ ਆਪਣਾ ‘ਫੰਡਾ’ ਕਰਵਾਉਣ ਗਈ ਬੀਮਾਰ ਔਰਤ ਨੂੰ ਬਾਬੇ ਨੇ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕਰ ਕੇ ਘਿਨਾਉਣੀ ਹਰਕਤ ਕੀਤੀ। ਜਦੋਂ ਕਾਫੀ ਦੇਰ ਬਾਅਦ ਵੀ ਬਾਬੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਬਾਹਰ ਉਡੀਕ ਰਹੇ ਪਤੀ ਨੇ ਦਰਵਾਜ਼ਾ ਖੜਕਾਇਆ। ਵਾਰ-ਵਾਰ ਦਰਵਾਜ਼ਾ ਖੜਕਾਉਣ ‘ਤੇ ਤਾਂਤਰਿਕ ਨੇ ਆਪਣੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਅਤੇ ਜਿਵੇਂ ਹੀ ਔਰਤ ਦਾ ਪਤੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ ਤਾਂ ਤਾਂਤਰਿਕ ਭੱਜ ਗਿਆ।

ਮੁਲਜ਼ਮ ਤਾਂਤਰਿਕ ਸਰਫਰਾਜ ਪੁੱਤਰ ਉਸਮਾਨ ਅਲੀ ਵਾਸੀ ਨਿਊ ਰਸੀਲਾ ਨਗਰ ਖ਼ਿਲਾਫ਼ ਥਾਣਾ 5 ਵਿਚ ਕੇਸ ਦਰਜ ਕੀਤਾ ਗਿਆ ਹੈ। ਬਸਤੀ ਇਲਾਕੇ ਦੀ ਰਹਿਣ ਵਾਲੀ ਵਿਆਹੁਤਾ ਔਰਤ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸੀ। ਉਸ ਨੂੰ ਕਿਸੇ ਨੇ ਦੱਸਿਆ ਕਿ ਤਾਂਤਰਿਕ ਸਰਫਰਾਜ ‘ਫੰਡਾ’ ਕਰ ਕੇ ਬੀਮਾਰੀਆਂ ਠੀਕ ਕਰਦਾ ਹੈ। 6 ਨਵੰਬਰ ਨੂੰ ਉਹ ਉਸ ਕੋਲ ਗਈ, ਜਿਸ ਨੇ ਉਸ ਨੂੰ ਨਹਿਰ ਦੇ ਕੰਢੇ ਤਵੀਤ ਬੰਨ੍ਹਣ ਲਈ ਕਿਹਾ। ਰਾਤ ਕਰੀਬ 9 ਵਜੇ ਉਸ ਦਾ ਜੀਜਾ ਤਵੀਤ ਬੰਨ੍ਹਣ ਗਿਆ ਤਾਂ ਤਾਂਤਰਿਕ ਉਸ ਨੂੰ ਇਹ ਕਹਿ ਕੇ ਕਮਰੇ ਵਿਚ ਲੈ ਆਇਆ ਕਿ ਉਸ ਨੇ ਰਸਮ ਕਰਨੀ ਹੈ। ਜਦੋਂ ਉਸ ਦਾ ਪਤੀ ਵੀ ਕਮਰੇ ਵਿਚ ਜਾਣ ਲੱਗਾ ਤਾਂ ਸਰਫਰਾਜ਼ ਨੇ ਉਸ ਨੂੰ ਬਾਹਰ ਇੰਤਜ਼ਾਰ ਕਰਨ ਲਈ ਕਿਹਾ। ਕਮਰੇ ਨੂੰ ਬੰਦ ਕਰਨ ਤੋਂ ਬਾਅਦ ਤਾਂਤਰਿਕ ਨੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਸੁੰਘਾਈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ।

ਪੀੜਤਾ ਦਾ ਕਹਿਣਾ ਹੈ ਕਿ ਸਰਫਰਾਜ ਨਾਂ ਦੇ ਤਾਂਤਰਿਕ ਨੇ ਉਸ ਨਾਲ ਘਿਨਾਉਣੀ ਹਰਕਤ ਕੀਤੀ। ਸਮਾਂ ਬੀਤਣ ‘ਤੇ ਪਤੀ ਨੂੰ ਸ਼ੱਕ ਹੋਇਆ ਅਤੇ ਉਸ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਾਂਤਰਿਕ ਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਪੀੜਤਾ ਦਾ ਪਤੀ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਅੰਦਰ ਦੇਖ ਕੇ ਉਹ ਹੱਕਾ-ਬੱਕਾ ਰਹਿ ਗਿਆ। ਤਾਂਤਰਿਕ ਔਰਤ ਦੇ ਪਤੀ ਨੂੰ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਪਰ ਪੀੜਤਾ ਨੇ ਇਸ ਦੀ ਸ਼ਿਕਾਇਤ ਥਾਣਾ 5 ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਤਾਂਤਰਿਕ ਸਰਫਰਾਜ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)