ਫਰੀਦਕੋਟ ‘ਚ ਠੰਡ ਨਾਲ ਮਹਿਲਾ ਦੀ ਮੌ/ਤ, ਬੱਸ ਸਟੈਂਡ ਕੋਲ ਕੰਬ ਰਹੀ ਸੀ, ਚਾਹ ਪੀਂਦਿਆਂ ਹੀ ਤੋੜਿਆ ਦਮ

0
732

ਫਰੀਦਕੋਟ, 20 ਜਨਵਰੀ| ਫਰੀਦਕੋਟ ‘ਚ ਠੰਡ ਕਾਰਨ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਪਛਾਣ ਫਰੀਦਕੋਟ ਸ਼ਹਿਰ ਦੇ ਨਾਲ ਲੱਗਦੀ ਜੋਤਰਾਮ ਕਲੋਨੀ ਦੀ ਰਹਿਣ ਵਾਲੀ ਸਬਜ਼ੀਦੇਵੀ ਵਜੋਂ ਹੋਈ ਹੈ। ਚਸ਼ਮਦੀਦਾਂ ਮੁਤਾਬਕ ਜਦੋਂ ਔਰਤ ਫਰੀਦਕੋਟ ਬੱਸ ਸਟੈਂਡ ‘ਤੇ ਪਹੁੰਚੀ ਤਾਂ ਉਹ ਠੰਡ ਨਾਲ ਕੰਬ ਰਹੀ ਸੀ। ਇਸ ਦੌਰਾਨ ਉਸ ਨੂੰ ਚਾਹ ਪੀਣ ਲਈ ਦਿੱਤੀ ਗਈ ਪਰ ਬੈਂਚ ‘ਤੇ ਹੀ ਕੰਬਦੇ ਹੋਏ ਉਸ ਦੀ ਮੌਤ ਹੋ ਗਈ।

ਪਹਿਲਾਂ ਤਾਂ ਕਈ ਘੰਟੇ ਤੱਕ ਮ੍ਰਿਤਕ ਔਰਤ ਦੀ ਸ਼ਨਾਖਤ ਨਹੀਂ ਹੋ ਸਕੀ ਸੀ ਪਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਇਸ ਦੌਰਾਨ ਉਸ ਦੀ ਫੋਟੋ ਦੇ ਆਧਾਰ ‘ਤੇ ਸ਼ਨਾਖਤ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਔਰਤ ਆਰਥਿਕ ਤੌਰ ‘ਤੇ ਕਾਫੀ ਕਮਜ਼ੋਰ ਸੀ। ਉਹ ਰੋਜ਼ੀ-ਰੋਟੀ ਦੀ ਭਾਲ ਵਿੱਚ ਭਟਕ ਰਹੀ ਸੀ। ਪਰ ਕੜਾਕੇ ਦੀ ਠੰਢ ਕਾਰਨ ਉਸ ਦੀ ਮੌਤ ਹੋ ਗਈ।