ਜਲੰਧਰ ‘ਚ 124 ਕੇਸ ਆਉਣ ਨਾਲ ਜ਼ਿਲ੍ਹਾ ਪ੍ਰਸ਼ਾਸਨ ਇਹ ਇਲਾਕੇ ਕਰੇਗਾ ਸੀਲ, ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਨਾਲ ਹੋਈਆਂ 149 ਮੌਤਾਂ

0
773

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਕੋਰੋਨਾ ਦੇ 124 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜ਼ਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5689 ਹੋ ਗਈ ਹੈ ਤੇ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 149 ਹੋ ਗਈ ਹੈ। ਬੁੱਧਵਾਰ ਨੂੰ ਜਿਹਨਾਂ ਇਲਾਕਿਆਂ ਵਿਚ ਵੱਧ ਮਰੀਜ਼ ਆਏ ਹਨ, ਜਿਲ੍ਹਾ ਪ੍ਰਸ਼ਾਸਨ ਵਲੋਂ ਉਹਨਾਂ ਇਲਾਕਿਆਂ ਨੂੰ ਮਾਈਕ੍ਰੋ ਤੇ ਕੰਟੇਨਮੈਂਟ ਜ਼ੋਨ ਵਿਚ ਪਾਇਆ ਗਿਆ ਹੈ। ਦੱਸ ਦਈਏ ਕਿ 5 ਤੋਂ ਵੱਧ ਕੇਸ ਆਉਣ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਤੇ 15 ਤੋਂ ਵੱਧ ਕੇਸ ਆਉਣ ਤੇ ਕੰਟੇਨਮੈਂਟ ਜ਼ੋਨ ਬਣ ਜਾਂਦੇ ਹਨ। ਹੇਠਾਂ ਲਿਖੇ ਇਲਾਕੇ ਅਲੱਗ-ਅਲੱਗ ਜ਼ੋਨਾਂ ਵਿਚ ਪਾਏ ਗਏ ਹਨ।  

ਸੀਲ ਹੋਣ ਵਾਲੇ ਇਲਾਕਿਆਂ ਦੀ ਜਾਣਕਾਰੀ

ਮਾਈਕ੍ਰੋ ਕੰਟੇਨਮੈਂਟ ਜ਼ੋਨ

ਕਰਤਾਰ ਨਗਰ
ਸੁੰਦਰ ਨਗਰ (ਨਕੋਦਰ)
ਦਾਦੂ ਵਾਲ ਜੰਡਿਆਲਾ
ਨੈਸ਼ਨਲ ਐਵਨਿਊ (ਜਮਸ਼ੇਰ)
ਸਵਰਨ ਪਾਰਕ (ਕਰਤਾਰਪੁਰ)
ਜੇ.ਪੀ ਨਗਰ
ਸੂਰਿਆ ਐਨਕਲੇਵ
ਕ੍ਰਿਸ਼ਨਾ ਨਗਰ
ਲਾਜਪਤ ਨਗਰ
ਅਰਬਨ ਈ-ਸਟੇਟ ਫੇਜ਼-1
ਨਿਊ ਗ੍ਰੀਨ ਪਾਰਕ
ਕਾਲੀਆ ਕਾਲੋਨੀ
ਕੁਸ਼ਟ ਆਸ਼ਰਮ ਨੇੜੇ ਦੇਵੀ ਤਲਾਬ ਮੰਦਰ
ਸੇਠ ਹੁਕਮ ਚੰਦ ਕਾਲੋਨੀ
ਪ੍ਰਕਾਸ਼ ਨਗਰ
ਗੁਰੂ ਨਾਨਕ ਪੁਰਾ ਈਸਟ
ਕੋਟ ਰਾਮਦਾਸ
ਬਸਤੀ ਸ਼ੇਖ਼
ਨਿਊ ਦਸ਼ਮੇਸ਼ ਨਗਰ
ਮੰਡੀ ਰੋਡ
ਸ਼ਕਤੀ ਨਗਰ
ਗੀਤਾ ਕਾਲੋਨੀ
ਗੁਰੂ ਗੋਬਿੰਦ ਸਿੰਘ ਨਗਰ

ਕੰਟੇਨਮੈਂਟ ਜ਼ੋਨ

ਸ਼ੇਖਾ ਬਾਜਾਰ
ਸੰਤੋਸ਼ੀ ਨਗਰ
ਸਰੀਂਹ ਤਹਿਸੀਲ ਨਕੋਦਰ