ਦਰਗਾਹ ‘ਚ ਮੱਥਾ ਟੇਕਣ ਬਹਾਨੇ ਪਤਨੀ ਨੂੰ ਨਹਿਰ ‘ਚ ਸੁੱਟਿਆ, ਦੋ ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

0
13511

ਪਟਿਆਲਾ। ਪਤੀ ਵਲੋਂ ਪਤਨੀ ਨੂੰ ਨਹਿਰ ‘ਚ ਸੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰੰਜਨਾ ਵਜੋਂ ਹੋਈ ਹੈ। 10 ਜੂਨ ਨੂੰ ਮ੍ਰਿਤਕਾ ਦੇ ਪਤੀ ਸੰਜੂ ਨੇ ਰੰਜਨਾ ਦੇ ਪੇਕੇ ਘਰ ਫੋਨ ਕਰ ਕੇ ਉਸ ਦੇ ਆਉਣ ਬਾਰੇ ਪੁੱਛਿਆ ਸੀ, ਜਿਸ ਤੋਂ ਬਾਅਦ ਰੰਜਨਾ ਦੇ ਪਰਿਵਾਰ ਨੂੰ ਸ਼ੱਕ ਹੋ ਗਿਆ।

ਜਾਣਕਾਰੀ ਅਨੁਸਾਰ ਸੰਜੂ ਆਪਣੀ ਪਤਨੀ ਰੰਜਨਾ ਨਾਲ ਦਰਗਾਹ ‘ਤੇ ਮੱਥਾ ਟੇਕਣ ਗਿਆ ਸੀ। ਇਥੋਂ ਹੀ ਰੰਜਨਾ ਨਾਰਾਜ਼ ਹੋ ਕੇ ਚਲੀ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ ਕਿ ਇਸੇ ਦੌਰਾਨ ਰੰਜਨਾ ਦੀ ਲਾਸ਼ ਨਹਿਰ ‘ਚੋਂ ਬਰਾਮਦ ਹੋ ਗਈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸੰਜੂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਰੰਜਨਾ ਨੇ 2 ਸਾਲ ਪਹਿਲਾਂ ਸੰਜੂ ਨਾਲ ਲਵ ਮੈਰਿਜ ਕਰਵਾਈ ਸੀ। ਰੰਜਨਾ ਦੀ ਮਾਂ ਫੂਲਾ ਦੇਵੀ ਨੇ ਦੱਸਿਆ ਕਿ ਉਸ ਦਾ ਜਵਾਈ ਸ਼ਰਾਬ ਪੀ ਕੇ ਅਕਸਰ ਹੀ ਉਸਦੀ ਧੀ ਨਾਲ ਕੁੱਟਮਾਰ ਕਰਦਾ ਸੀ।

ਪਰਿਵਾਰ ਦਾ ਝਗੜਾ ਸਮਝ ਕੇ ਉਹ ਚੁੱਪ ਹੋ ਜਾਂਦੇ ਸੀ। ਹਰਿਦੁਆਰ ਤੋਂ ਵਾਪਸੀ ਵੇਲੇ ਸੰਜੂ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਹਰਿਦੁਆਰ ‘ਚ ਉਹ ਹੱਤਿਆ ਦੀ ਨੀਅਤ ਨਾਲ ਲੈ ਕੇ ਗਿਆ ਸੀ ਪਰ ਪਲਾਨ ਕਾਮਯਾਬ ਨਹੀਂ ਹੋ ਸਕਿਆ। ਰੰਜਨਾ ਨੇ ਆਪਣੇ ਪਤੀ ਦੇ ਮੂੰਹੋਂ ਇਹ ਗੱਲ ਸੁਣਨ ਤੋਂ ਬਾਅਦ ਆਪਣੀ ਮਾਂ ਨੂੰ ਦੱਸੀ ਤਾਂ ਉਨ੍ਹਾਂ ਸੰਜੂ ਨੂੰ ਪੁੱਛ ਲਿਆ, ਜਿਸ ਨੂੰ ਸੰਜੂ ਨੇ ਮਜ਼ਾਕ ‘ਚ ਟਾਲ ਦਿੱਤਾ ਸੀ।