ਪਤਨੀ ਅਤੇ ਗ੍ਰਲਫ੍ਰੈਂਡ ਨੂੰ ਇਕੱਠੇ ਲੈ ਗਿਆ ਹਨੀਮੂਨ ‘ਤੇ, ਭੇਦ ਖੁੱਲ੍ਹਿਆ ਤਾਂ ਭੱਜਿਆ ਕੈਨੇਡਾ

0
18392

ਜਲੰਧਰ | ਪੁਲਿਸ ਨੇ ਇੱਕ ਹੈਰਾਨ ਕਰਨ ਵਾਲਾ ਕੇਸ ਦਰਜ ਕੀਤਾ ਹੈ। ਅਰੋਪੀ ‘ਤੇ ਇਲਜਾਮ ਹੈ ਕਿ ਉਹ ਆਪਣੀ ਪਤਨੀ ਅਤੇ ਪ੍ਰੇਮਿਕਾ ਨੂੰ ਇਕੱਠੇ ਹੀ ਹਨੀਮੂਨ ‘ਤੇ ਲੈ ਗਿਆ। ਜਦੋਂ ਇਹ ਭੇਦ ਖੁਲ੍ਹਿਆ ਤਾਂ ਦੋਹਾਂ ਨੂੰ ਛੱਡ ਕੇ ਆਪ ਕੈਨੇਡਾ ਭੱਜ ਗਿਆ।

ਪੀੜਤ ਲੜਕੀ ਨੇ ਦੱਸਿਆ ਕਿ ਉਹ ਹਨੀਮੂਨ ਲਈ ਰਾਜਸਥਾਨ ਦੇ ਉਦਯਪੁਰ ਗਏ ਸਨ। ਉੱਥੇ ਪਤੀ ਆਪਣੀ ਪ੍ਰੇਮਿਕਾ ਨੂੰ ਵੀ ਲੈ ਗਿਆ। ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੇ ਕਿਹਾ ਕਿ ਤੈਨੂੰ ਤਾਂ ਛੱਡ ਸਕਦਾ ਹਾਂ ਪਰ ਆਪਣੀ ਪ੍ਰੇਮਿਕਾ ਨੂੰ ਨਹੀਂ। ਵਾਪਿਸ ਆਏ ਤਾਂ ਇਹ ਗੱਲ ਸੁਣ ਕੇ ਸਹੁਰਾ ਪਰਿਵਾਰ ਦਹੇਜ ਮੰਗਣ ਲੱਗ ਗਿਆ। ਗਹਿਣੇ ਵੇਚ ਕੇ 15 ਲੱਖ ਪਤੀ ਨੂੰ ਦਿੱਤਾ ਤਾਂ ਉਹ ਉਨ੍ਹਾਂ ਪੈਸਿਆਂ ਨਾਲ ਕੈਨੇਡਾ ਭੱਜ ਗਿਆ।

ਪਟਿਆਲਾ ਦੇ ਗੋਬਿੰਦ ਨਗਰ ਦੇ ਰਹਿਣ ਵਾਲੇ ਮੁੱਖ ਅਰੋਪੀ ਪਰਮਵੀਰ ਸੰਧੂ ਦਾ ਵਿਆਹ ਨਵੰਬਰ ਵਿੱਚ ਜਲੰਧਰ ਦੇ ਗ੍ਰੀਨ ਮਾਡਲ ਟਾਊਨ ‘ਚ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। ਵਿਆਹ ਵੇਲੇ ਕੁੜੀ ਵਾਲਿਆਂ ਨੂੰ ਦੱਸਿਆ ਗਿਆ ਸੀ ਕਿ ਮੁੰਡਾ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਵਿਆਹ ਤੋਂ ਬਾਅਦ ਕੁੜੀ ਨੂੰ ਕੈਨੇਡਾ ਲੈ ਜਾਵੇਗਾ।

ਪੀੜਤ ਲੜਕੀ ਦੇ ਪਿਤਾ ਦਾ ਇਲਜਾਮ ਹੈ ਕਿ ਲੜਕੇ ਦੀ ਪ੍ਰੇਮਿਕਾ ਕੋਈ ਹੋਰ ਨਹੀਂ ਸਗੋਂ ਵਿਆਹ ਕਰਵਾਉਣ ਵਾਲੇ ਵਿਚੋਲੀਏ ਦੀ ਕੁੜੀ ਹੀ ਹੈ। ਵਿਚੋਲੀਆ ਆਪਣੀ ਕੁੜੀ ਦਾ ਪਿੱਛਾ ਮੁੰਡੇ ਤੋਂ ਛਡਵਾਉਣਾ ਚਾਹੁੰਦਾ ਸੀ। ਇਸੇ ਕਰਕੇ ਉਸ ਨੇ ਮੁੰਡੇ ਦਾ ਵਿਆਹ ਸਾਡੀ ਕੁੜੀ ਨਾਲ ਕਰ ਦਿੱਤਾ। ਹੁਣ ਜਦੋਂ ਭੇਦ ਖੁਲ੍ਹਿਆਂ ਤਾਂ ਮੁੰਡਾ ਵਿਚੋਲੀਏ ਜ਼ਰੀਏ ਦਹੇਜ ਮੰਗਣ ਲੱਗ ਪਿਆ।

ਪੁਲਿਸ ਨੇ ਅਰੋਪੀ ਮੁੰਡੇ ਪਰਮਵੀਰ ਸੰਧੂ, ਉਸ ਦੀ ਮਾਂ ਦਵਿੰਦਰਪਾਲ ਕੌਰ ਅਤੇ ਮਾਸੀ ਗੁਰਦੀਪ ਕੌਰ ‘ਤੇ ਦਹੇਜ ਦਾ ਪਰਚਾ ਦਰਜ ਕਰ ਲਿਆ ਹੈ।