ਨੌਜਵਾਨ ਪੀੜ੍ਹੀ ਕਿਉਂ ਹੋ ਰਹੀ ਹੈ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕਾਰਨ

0
206

ਹੈਲਥ ਡੈਸਕ | ਦੇਸ਼ ਵਿਚ ਨੌਜਵਾਨਾਂ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀ ਦਰ ਦਿਨੋ-ਦਿਨ ਵਧਦੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਇਸ ਦਾ ਮੁੱਖ ਕਾਰਨ ਮਾਨਸਿਕ ਬੋਝ, ਮਾੜੀ ਖੁਰਾਕ, ਸਿਗਰੇਟ ਦੀ ਵਰਤੋਂ, ਸ਼ਰਾਬ, ਨਸ਼ੇ ਅਤੇ ਮੋਟਾਪਾ ਮੰਨਿਆ ਜਾਂਦਾ ਹੈ। ਸਮੇਂ ਸਿਰ ਡਾਕਟਰੀ ਇਲਾਜ ਨਾ ਮਿਲਣਾ ਅਤੇ ਸਵੈ-ਇਲਾਜ ਵੀ ਦਿਲ ਦੇ ਮਰੀਜ਼ਾਂ ਨੂੰ ਮੌਤ ਦੇ ਕੰਢੇ ‘ਤੇ ਪਹੁੰਚਾ ਰਿਹਾ ਹੈ। ਵਰਨਣਯੋਗ ਹੈ ਕਿ ਵਿਦੇਸ਼ਾਂ ਵਿਚ ਆਏ ਭਾਰਤੀ ਨੌਜਵਾਨ ਦਿਨ-ਰਾਤ ਕੰਮ ਕਰਦੇ ਹੋਏ ਤਣਾਅ ਕਾਰਨ ਚੁੱਪ-ਚੁਪੀਤੇ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਮਾਨਸਿਕ ਬੋਝ ਕਾਰਨ ਨੌਜਵਾਨ ਸਮੇਂ ਸਿਰ ਭੋਜਨ ਨਹੀਂ ਖਾਂਦੇ ਹਨ, ਜਿਸ ਕਾਰਨ ਅਟੈਕ ਦਾ ਹਮਲਾ ਹੋ ਸਕਦਾ ਹੈ।

ਸਾਲ 2017 ਦੌਰਾਨ ਕਰਵਾਏ ਗਏ ਇੱਕ ਸਰਵੇਖਣ ਵਿਚ ਇੱਕ ਗੱਲ ਸਾਹਮਣੇ ਆਈ ਸੀ ਕਿ ਭਾਰਤ ਵਿਚ ਹਰ ਰੋਜ਼ ਦਿਲ ਦੀਆਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 1 ਲੱਖ ਮਰੀਜ਼ਾਂ ਵਿੱਚੋਂ 272 ਦੀ ਮੌਤ ਹੋ ਜਾਂਦੀ ਹੈ। ਇਸ ਵਿਚ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ। ਅੱਜ-ਕੱਲ ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਸਾਈਲੈਂਟ ਅਟੈਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਸ਼ੁਰੂ ਹੋ ਗਿਆ ਹੈ, ਜਿਸ ਦੀਆਂ ਉਦਾਹਰਣਾਂ ਰੋਜ਼ਾਨਾ ਸਰੀਰਕ ਤੌਰ ‘ਤੇ ਤੰਦਰੁਸਤ ਦਿਸਣ ਵਾਲੇ ਲੋਕਾਂ ਵਿਚ ਦੇਖਣ ਨੂੰ ਮਿਲ ਰਹੀਆਂ ਹਨ।

ਦਿਲ ਦੇ ਦੌਰੇ ਦੇ ਲੱਛਣ ਕੀ ਹਨ?
ਜਦੋਂ ਜਵਾਨ ਜਾਂ ਬੁੱਢੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਉਸ ਦੀ ਛਾਤੀ, ਬਾਹਾਂ, ਪਿੱਠ, ਗਰਦਨ ਅਤੇ ਪੇਟ ਵਿਚ ਤੇਜ਼ ਦਰਦ ਹੋਣ ਲੱਗਦਾ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਪਸੀਨਾ ਆਉਣਾ, ਘਬਰਾਹਟ ਅਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਇਹ ਸਭ ਸਰੀਰ ਵਿਚ ਖਰਾਬ ਕੋਲੈਸਟ੍ਰੋਲ ਦੇ ਕਾਰਨ ਹੁੰਦਾ ਹੈ। ਅਜਿਹੀ ਸਥਿਤੀ ਵਿਚ ਮਰੀਜ਼ ਦਾ ਈਸੀਜੀ ਦਿਲ ਦੇ ਮਾਹਿਰ ਡਾਕਟਰ ਦੁਆਰਾ ਕੀਤਾ ਜਾਂਦਾ ਹੈ, ਜਿਸ ਵਿਚ ਦਿਲ ਦੇ ਕੰਮਕਾਜ ਅਤੇ ਨਸਾਂ ਦੀ ਸਥਿਤੀ ਤੋਂ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ।

ਵਿਦੇਸ਼ਾਂ ਵਿਚ ਡਾਲਰਾਂ ਦੇ ਲਾਲਚ ਕਾਰਨ ਨੌਜਵਾਨ ਆਪਣੇ ਸੁਪਨਿਆਂ ਨੂੰ ਜਲਦੀ ਸਾਕਾਰ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਮਨ ‘ਤੇ ਜ਼ਿਆਦਾ ਬੋਝ ਹੋਣ ਕਾਰਨ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਹੌਲੀ-ਹੌਲੀ ਉਹ ਆਪਣੀਆਂ ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ ਹੋ ਜਾਂਦੇ ਹਨ। ਵਿਦੇਸ਼ਾਂ ਵਿਚ ਨੌਜਵਾਨਾਂ ਵੱਲੋਂ ਸਿਗਰਟ, ਨਸ਼ੇ ਅਤੇ ਸ਼ਰਾਬ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ। ਅਕਸਰ ਦੇਖਿਆ ਗਿਆ ਹੈ ਕਿ ਬਜ਼ੁਰਗਾਂ ਨਾਲੋਂ ਨੌਜਵਾਨ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਦੱਸੀ ਜਾਂਦੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)