ਪਾਰਕ ‘ਚ ਸੈਰ ਕਰਦੀ 50 ਸਾਲਾ ਪ੍ਰੋਫੈਸਰ ਨੂੰ ਨੌਜਵਾਨ ਦਿਖਾਉਣ ਲੱਗਾ ਪ੍ਰਾਈਵੇਟ ਪਾਰਟ, ਲੋਕਾਂ ਨੇ ਰੌਲ਼ਾ ਪਾ ਕੇ ਸੱਦ ਲਈ ਪੁਲਿਸ

0
216

ਚੰਡੀਗੜ੍ਹ। ਚੰਡੀਗੜ੍ਹ ਤੋਂ ਇਕ ਬੇਹੱਦ ਹੀ ਅਜੀਬ ਹਰਕਤ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਸਿਰਫਿਰੇ ਨੌਜਵਾਨ ਨੇ ਔਰਤ ਨੂੰ ਆਪਣਾ ਪ੍ਰਾਈਵੇਟ ਪਾਰਟ ਦਿਖਾ ਦਿੱਤਾ। ਘਟਨਾ ਚੰਡੀਗੜ੍ਹ ਦੇ ਸੈਕਟਰ-39 ਥਾਣੇ ਅਧੀਨ ਵਾਪਰੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੈਕਟਰ 40-ਏ ਦੇ ਚਿਰਾਗ ਵਜੋਂ ਹੋਈ ਹੈ। ਮੌਕੇ ਤੇ ਨੇੜੇ-ਤੇੜੇ ਦੇ ਲੱਗੇ ਸੀਸੀਟੀਵੀ ਦੀ ਮਦਦ ਨਾਲ ਪੁਲਿਸ ਮੁਲਜ਼ਮਾਂ ਤੱਕ ਪੁੱਜੀ। ਮੁਲਜ਼ਮ 10ਵੀਂ ਪਾਸ ਹੈ ਤੇ ਆਨਲਾਈਨ ਮਾਰਕੀਟਿੰਗ ਦਾ ਕੰਮ ਕਰਦਾ ਹੈ।

ਇਹ ਘਟਨਾ ਲੰਘੀ 9 ਜਨਵਰੀ ਨੂੰ ਸਾਹਮਣੇ ਆਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਸੀ। ਦੋਸ਼ੀ ਨੇ ਔਰਤ ਦੇ ਸਾਹਮਣੇ ਆਪਣਾ ਪ੍ਰਾਈਵੇਟ ਪਾਰਟ ਫਲੈਸ਼ ਕਰ ਦਿੱਤਾ ਸੀ। ਪੀੜਤ ਮਹਿਲਾ ਪ੍ਰੋਫੈਸਰ ਨੇ ਸਬੂਤ ਵਜੋਂ ਮੁਲਜ਼ਮ ਦੀ ਫੋਟੋ ਲੈ ਕੇ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਸੀ।