ਸੁਖਬੀਰ ਬਾਦਲ ਵਲੋਂ ਮੁੱਖ ਮੰਤਰੀ ਨੂੰ ਪਾਗਲ ਕਹਿਣ ‘ਤੇ ਭਖੀ ਸਿਆਸਤ, ਮਾਨ ਨੇ ਵੀ ਦਿੱਤਾ ਫੇਰ ਠੋਕਵਾਂ ਜਵਾਬ

0
92

ਚੰਡੀਗੜ੍ਹ| ਸਿਆਸਤ ਵਿਚ ਆਏ ਦਿਨ ਵਿਰੋਧੀਆਂ ਵਲੋਂ ਇਕ ਦੂਜੇ ਉਤੇ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਹਨ। ਜਿਸ ਨਾਲ ਕਈ ਵਾਰ ਤਲਖੀ ਵਧ ਵੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲੇ ਸਾਹਮਣੇ ਆਇਆ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਭਾਸ਼ਣ ਦੌਰਾਨ ਪਾਗਲ ਤੱਕ ਕਹਿ ਦਿੱਤਾ। ਜਿਸ ਨਾਲ ਸਿਆਸਤ ਭਖ ਗਈ ਹੈ।

ਇਸਦਾ ਇਕ ਟਵੀਟ ਰਾਹੀਂ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਵੀ ਕਹਿ ਦਿੱਤਾ, ਚਲੋ ਇਸ ਪਾਗਲ ਨੇ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਿਆ ਤਾਂ ਨਹੀਂ। ਮਾਨ ਨੇ ਕਿਹਾ ਕਿ ਇਨ੍ਹਾਂ ਦਾ ਦਿਮਾਗੀ ਸੰਤੁਲਨ ਦੇਖ ਲਵੋ, ਇਹ ਵੱਡੇ ਬਾਦਲ ਨੂੰ ਸਾਬ੍ਹ, ਬਰਨਾਲਾ ਨੂੰ ਵੀ ਸਾਬ੍ਹ ਤੇ ਮੈਨੂੰ ਪਾਗਲ ਜਿਹਾ ਕਹਿ ਰਹੇ ਹਨ।