ਉਧਾਰ ਪੈਸੇ ਦੇਣ ਤੋਂ ਕੀਤੀ ਨਾਂਹ ਤਾਂ ਵਿਅਕਤੀ ਨੇ ਗੁਆਂਢੀ ‘ਤੇ ਚਾਕੂਆਂ ਨਾਲ ਕੀਤਾ ਹਮਲਾ

0
331

 ਅੰਮ੍ਰਿਤਸਰ, 23 ਸਤੰਬਰ|ਥਾਣਾ ਗੇਟ ਹਕੀਮਾਂ ਅਧੀਨ ਆਉਂਦੇ ਫਤਿਹ ਸਿੰਘ ਕਾਲੋਨੀ ‘ਚ ਇੱਕ ਵਿਅਕਤੀ ਆਪਣੇ ਗੁਆਂਢੀ ਤੋਂ ਉਧਾਰ ਪੈਸੇ ਲੈਣ ਗਿਆ ਪਰ ਪੈਸੇ ਨਾ ਮਿਲਣ ‘ਤੇ ਉਸ ਨੇ ਚਾਕੂਆਂ ਨਾਲ ਆਪਣੇ ਗੁਆਂਢੀ ‘ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਜ਼ਖਮੀ ਹੋਏ ਸੁਰਜੀਤ ਸਿੰਘ ਨਾਮਕ ਵਿਅਕਤੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ, ਉੱਥੇ ਹੀ ਪਰਿਵਾਰ ਨੇ ਮੀਡੀਆ ਦੇ ਜ਼ਰੀਆ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ।

ਦੂਜੇ ਪਾਸੇ ਇਸ ਮਾਮਲੇ ‘ਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੂਸਰੇ ਵਿਅਕਤੀ ‘ਤੇ ਹਮਲਾ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਨੂੰ ਡਾਟ ਕੱਟ ਕੇ ਦਿੱਤਾ ਗਿਆ ਹੈ ਤਾਂ ਜੋ  ਉਹ ਆਪਣਾ ਹਸਪਤਾਲ ਵਿਚ ਜਾ ਕੇ ਇਲਾਜ ਕਰਵਾ ਸਕੇ, ਦੂਜੇ ਪਾਸੇ ਜਿਸ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ ਪੁਲਿਸ ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ।