ਐਤਵਾਰ ਨੂੰ ਜਲੰਧਰ ‘ਚ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ, ਪੜ੍ਹੋ ਪੂਰੀ ਡਿਟੇਲ

0
2266

ਜਲੰਧਰ | ਕੋਰੋਨਾ ਕਰਕੇ ਵਧਾਈਆਂ ਪਾਬੰਦੀਆਂ ਤੋਂ ਬਾਅਦ ਕੱਲ ਪਹਿਲਾ ਐਤਵਾਰ ਆ ਰਿਹਾ ਹੈ। ਐਤਵਾਰ ਨੂੰ ਪੂਰਾ ਲੌਕਡਾਊਨ ਤਾਂ ਨਹੀਂ ਲੱਗੇਗਾ ਪਰ ਕਾਫੀ ਚੀਜ਼ਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਐਤਵਾਰ ਨੂੰ ਜਲੰਧਰ ਵਿੱਚ ਸਾਰੇ ਮੌਲ, ਮਾਰਕੀਟ, ਦੁਕਾਨਾਂ ਅਤੇ ਰੈਸਟੋਰੈਂਟ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਮੈਡੀਕਲ ਦੁਕਾਨਾਂ, ਹਸਪਤਾਲ ਅਤੇ ਪੈਟਰੋਲ ਪੰਪ ਨੂੰ ਐਤਵਾਰ ਨੂੰ ਖੁੱਲਣ ਦੀ ਛੋਟ ਹੈ ਮਤਲਬ ਇਹ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਐਤਵਾਰ ਨੂੰ ਦੁਕਾਨਾਂ ਬੰਦ ਰਹਿਣਗੀਆਂ ਪਰ ਆਮ ਲੋਕ ਇੱਕ ਥਾਂ ਤੋਂ ਦੂਜੀ ਥਾਂ ਆ-ਜਾ ਜ਼ਰੂਰ ਸਕਦੇ ਹਨ। ਕਿਤੇ ਆਉਣ-ਜਾਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਸਿਰਫ ਬੱਸਾਂ ਅਤੇ ਆਟੋ ਵਿੱਚ ਅੱਧੀਆਂ ਸਵਾਰੀਆਂ ਬੈਠਣਗੀਆਂ।

ਪ੍ਰਾਈਵੇਟ ਟਰਾਂਸਪੋਰਟ ਜਿਵੇਂ ਕਿ ਕਾਰ ਅਤੇ ਬਾਇਕ ਉੱਤੇ ਪਹਿਲਾਂ ਵਾਂਗ ਹੀ ਸਫਰ ਕੀਤਾ ਜਾ ਸਕਦਾ ਹੈ।

ਐਤਵਾਰ ਨੂੰ ਲੱਗਣ ਵਾਲੀ ਕੋਈ ਵੀ ਵੀਕਲੀ ਮਾਰਕੀਟ ਨਹੀਂ ਲੱਗੇਗੀ ਮਤਲਬ ਜੋਤੀ ਚੌਕ ਵਿੱਚ ਲੱਗਣ ਵਾਲਾ ਸੰਡੇ ਬਜ਼ਾਰ ਵੀ ਬੰਦ ਰਹੇਗਾ।

ਸਾਰੇ ਬਾਰ, ਸਿਨੇਮਾ ਘਰ, ਜਿਮ, ਸਪਾ ਅਤੇ ਸਵੀਮਿੰਗ ਪੁਲ, ਕੋਚਿੰਗ ਸੈਂਟਰ ਤੇ ਸਪੋਰਟਸ ਕੰਪਲੈਕਸ ਬੰਦ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਵਿਆਹ ਸਮਾਰੋਹ, ਅੰਤਿਮ ਸੰਸਕਾਰ ਵਿੱਚ ਸਿਰਫ਼ 20 ਲੋਕ ਸ਼ਾਮਿਲ ਹੋ ਸਕਣਗੇ। ਜਿਹੜੇ ਲੋਕ ਕਿਸੇ ਵੀ ਰਾਜਨੀਤਿਕ, ਧਾਰਮਿਕ ਜਾਂ ਸਮਾਜਿਕ ਸਭਾਵਾਂ ਵਿਚੋਂ ਸ਼ਾਮਲ ਹੋ ਕੇ ਆਏ ਹਨ ਉਨ੍ਹਾਂ ਨੂੰ 5 ਦਿਨ ਲਈ ਹੋਮ ਆਈਸੋਲੇਸ਼ਨ ਹੋਣਾ ਪਵੇਗਾ।

ਸਕੂਲ, ਕਾਲਜ ਨੂੰ 30 ਅਪ੍ਰੈਲ ਤੱਕ ਪਹਿਲਾਂ ਹੀ ਹੁਕਮ ਦਿੱਤੇ ਗਏ ਹਨ। ਇਨ੍ਹਾਂ ਨੂੰ ਖੋਲ੍ਹਣ ਦਾ ਫੈਸਲਾ CM ਦੀ ਅਗਲੀ ਸਮੀਖਿਆ ਬੈਠਕ ਵਿੱਚ ਲਿਆ ਜਾਵੇਗਾ। ਜੋ ਕਿ ਅਪ੍ਰੈਲ ਦੇ ਆਖਰੀ ਹਫਤੇ ਵਿੱਚ ਹੋਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

ਆਕਸੀਜਨ ਖਤਮ ਹੋਣ ਨਾਲ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ‘ਚ 6 ਮੌਤਾਂ