ਪੰਜਾਬ: ਕੇਂਦਰ ਨਾਲ ਮੀਟਿਗਾਂ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ 8 ਦਿਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ ਜਿਸ ਨੂੰ ਸਮਰਥਨ ਦੇਣ ਦੇ ਲਈ ਕੱਲ੍ਹ ਪੰਜਾਬ ਭਰ ਵਿੱਚ ਪੈਟਰੋਲ ਪੰਪ, ਮੰਡੀਆਂ ਬੰਦ ਰਹਿਣਗੀਆਂ.
ਬੀਤੇ ਦਿਨੀ ਕਿਸਾਨ ਆਗੂਆਂ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ ਤਾਂ 7 ਦਿਸੰਬਰ ਨੂੰ ਸਨਮਾਨ ਵਾਪਿਸ ਕਰਨ ਦੀ ਮੁਹਿੰਮ ਚਲਾਈ ਜਾਏਗੀ ਤੇ 8 ਦਿਸੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ.
ਦੂਜੇ ਪਾਸੇ ਆਲ ਪੰਜਾਬ ਟਰੱਕ ਓਪ੍ਰੇਟਰਸ ਯੂਨੀਅਨ ਵੱਲੋ ਜੰਮੂ-ਕਸ਼ਮੀਰ ਬਾਰਡਰ ਵੀ ਜਾਮ ਕਰ ਦਿੱਤਾ ਗਿਆ ਹੈ. ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਦਾ ਕਹਿਣਾ ਹੈ ਕਿ ਜਦ ਤੱਕ ਕੇਂਦਰ ਸਰਕਾਰ ਇਹ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਸ ਸਮੇ ਤੱਕ ਤੇ ਜਾਮ ਇਸੇ ਤਰੀਕੇ ਨਾਲ ਜਾਰੀ ਰਹੇਗਾ।