26 ਮਾਰਚ ਦੇ ਭਾਰਤ ਬੰਦ ਦੌਰਾਨ ਪੰਜਾਬ ‘ਚ ਕੀ ਕੁਝ ਰਹੇਗਾ ਬੰਦ, ਪੜ੍ਹੋ ਡਿਟੇਲ

0
34230

ਚੰਡੀਗੜ੍ਹ / ਜਲੰਧਰ | ਕਿਸਾਨਾਂ ਨੇ 26 ਮਾਰਚ ਨੂੰ ਪੂਰੇ ਦੇਸ਼ ਵਿੱਚ ਹੜਤਾਲ ਦੀ ਕਾਲ ਦਿੱਤੀ ਹੈ। ਇਸ ਦੇ ਸਮੱਰਥਨ ਵੱਜੋਂ ਪੰਜਾਬ ਵਿੱਚ ਵੀ ਬੰਦ ਕਰਵਾਇਆ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੈਕਟਰੀ ਕੁਲਵਿੰਦਰ ਸਿੰਘ ਨੇ ਜਲੰਧਰ ‘ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਬੇ ਵਿੱਚ ਵੀ ਸਾਰਾ ਕੁਝ ਬੰਦ ਕਰਵਾਇਆ ਜਾਵੇਗਾ। ਦੁੱਧ ਅਤੇ ਸਬਜੀ ਦੀ ਸਪਲਾਈ ਵੀ ਰੋਕੀ ਜਾਵੇਗੀ।

26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਸਾਰੀਆਂ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬੰਦ ਦੌਰਾਨ ਰੇਲਵੇ, ਸੜਕਾਂ, ਬਜ਼ਾਰ ਸਣੇ ਸਭ ਕੁਝ ਬੰਦ ਕਰਵਾਉਣ ਦੀ ਕਾਲ ਕਿਸਾਨਾਂ ਨੇ ਦਿੱਤੀ ਹੈ।

ਕਿਸਾਨ ਲੀਡਰ ਨੇ ਦੱਸਿਆ ਕਿ ਪੀਏਪੀ ਚੌਕ ਜਲੰਧਰ, ਫਿਲੌਰ, ਨਕੋਦਰ, ਜਲੰਧਰ ਬਾਈਪਾਸ, ਕਰਤਾਰਪੁਰ ਹਰ ਪਾਸੇ ਕਿਸਾਨ ਧਰਨਾ ਦੇਣਗੇ ਅਤੇ ਭਾਰਤ ਬੰਦ ਵਿੱਚ ਆਪਣਾ ਸਹਿਯੋਗ ਦੇਣਗੇ।

ਬੰਦ ਦੌਰਾਨ ਸਿਰਫ ਐਂਬੂਲੈਂਸ ਅਤੇ ਫੌਜੀਆਂ ਦੀਆਂ ਗੱਡੀਆਂ ਨੂੰ ਜਾਣ ਦਿੱਤਾ ਜਾਵੇਗਾ।

ਕਿਸਾਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀਰਵਾਰ 25 ਮਾਰਚ ਨੂੰ ਹੀ ਘਰ ਦਾ ਜ਼ਰੂਰੀ ਸਮਾਨ ਖਰੀਦ ਲੈਣ ਕਿਉਂਕਿ ਸ਼ੁੱਕਰਵਾਰ 26 ਮਾਰਚ ਨੂੰ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

(Sponsored : ਸਭ ਤੋਂ ਸਸਤੇ ਸੂਟਕੇਸ ਅਤੇ ਬੈਗ ਖਰੀਦਣ ਅਤੇ ਬਣਵਾਉਣ ਲਈ ਫੋਨ ਕਰੋ – 99657-80001, ਵਿਵੇਕ ਨਗਰ, ਜਲੰਧਰ)

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)