ਨਵੀਂ ਦਿੱਲੀ | ਕਿਸਾਨੀ ਸੰਘਰਸ਼ ਵਿਚ ਔਰਤਾਂ ਵੀ ਮਰਦਾਂ ਵਾਂਗ ਆਪਣਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਦੇ ਕਹਿਣਾ ਹੈ ਕਿ ਅਸੀਂ ਕੇਂਦਰ ਕੋਲੋਂ ਕਾਨੂੰਨ ਵਾਪਸ ਲੈ ਕੇ ਹੀ ਮੁੜਾਗੀਆਂ। ਪਰ ਉਹਨਾਂ ਨੂੰ ਦਿੱਲੀ ਰਹਿਣ ਲਈ ਬੰਦਿਆਂ ਨਾਲ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਧਰਨਿਆਂ ‘ਚ ਸਾਫ਼-ਸਫ਼ਾਈ ਤੇ ਔਰਤਾਂ ਦੀ ਸਹੂਲਤ ਲਈ ਇਹ ਹੈ ਪ੍ਰਬੰਧ
ਹਰ ਰੋਜ਼ ਉਹ ਹੱਥਾਂ ਵਿੱਚ ਹੱਥ ਪਾ ਕੇ ਇੱਕ ਸੁਰੱਖਿਆ ਘੇਰਾ ਬਣਾਉਂਦੇ ਹਨ, ਹਰ ਵਾਰ ਜਦੋਂ ਵੀ ਕਿਸੇ ਔਰਤ ਨੇ ਟਿਕਰੀ ਬਾਰਡਰ ਨੇੜਲੇ ਕਿਸੇ ਪੈਟਰੋਲ ਪੰਪ ਜਾਂ ਫ਼ਿਰ ਕਿਸੇ ਫ਼ੈਕਟਰੀ ਵਿੱਚ ਪਖ਼ਾਨੇ ਦੀ ਵਰਤੋਂ ਕਰਨ ਜਾਣਾ ਹੋਵੇ।
ਧਰਨੇ ਵਾਲੀਆਂ ਥਾਵਾਂ ‘ਤੇ ਔਰਤਾਂ ਦੀ ਪਰਦੇਦਾਰੀ ਤੇ ਸੁਰੱਖਿਆ ਪੁਖ਼ਤਾ ਕਰਦੇ ਹਨ
ਜ਼ਿਲ੍ਹਾਂ ਸੰਗਰੂਰ ‘ਚ ਪੈਂਦੇ ਪਿੰਡ ਨਿਆਗਾਓਂ ਤੋਂ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ”ਇਹ ਔਖਾ ਹੈ ਪਰ ਉਨ੍ਹਾਂ ਨੇ ਇਥੇ ਟਿਕ ਕੇ ਬੈਠੇ ਰਹਿਣ ਦਾ ਤਰੀਕਾ ਲੱਭ ਲਿਆ ਹੈ।”
ਉਨ੍ਹਾ ਦੱਸਿਆ ਕਿ “ਇਥੇ ਪੈਟਰੋਲ ਪੰਪ ਦੇ ਮਾਲਕ ਜੱਟ ਹਨ ਅਤੇ ਉਹ ਸਾਡੀ ਹਮਾਇਤ ਕਰਦੇ ਹਨ। ਉਹ ਸਾਨੂੰ ਆਪਣੇ ਪਖ਼ਾਨੇ ਇਸਤੇਮਾਲ ਕਰਨ ਦਿੰਦੇ ਹਨ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੱਖਾਂ ਕਿਸਾਨਾਂ ਨੇ ਕੌਮੀ ਰਾਜਧਾਨੀ ਦਿੱਲੀ ਨਾਲ ਲੱਗਦੀਆਂ ਪੰਜ ਹੱਦਾਂ ‘ਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਧਰਨਾ ਲਾਇਆ ਹੋਇਆ ਹੈ।
ਕਿਉਂਕਿ ਇਸ ਧਰਨੇ ਦਾ ਦੂਸਰਾ ਹਫ਼ਤਾ ਚੱਲ ਰਿਹਾ ਹੈ ਇਥੇ ਸਾਫ਼-ਸਫ਼ਾਈ ਇੱਕ ਚਿੰਤਾ ਦਾ ਵਿਸ਼ਾ ਬਣ ਗਈ ਹੈ।
ਭਾਰਤ ਸਰਕਾਰ ਨੇ ਕਿਸਾਨਾਂ ਨੂੰ ਧਰਨੇ ਲਈ ਬੁਰਾੜੀ ਦੇ ਨਿਰੰਕਾਰੀ ਮੈਦਾਨ ਦੀ ਪੇਸ਼ਕਸ਼ ਕੀਤੀ ਸੀ ਅਤੇ ਇਥੇ ਦਿੱਲੀ ਸਰਕਾਰ ਵਲੋਂ ਮੋਬਾਈਲ ਪਖ਼ਾਨਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪਰ ਬਹੁਤੇ ਕਿਸਾਨਾਂ ਨੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਸਰਕਾਰ, ਜਿਨ੍ਹਾਂ ਨੂੰ ਉਹ ‘ਕਾਲੇ ਕਾਨੂੰਨ’ ਕਹਿੰਦੇ ਹਨ ਨੂੰ ਰੱਦ ਨਹੀਂ ਕਰ ਦਿੰਦੀ, ਉਹ ਵੱਖ ਵੱਖ ਬਾਰਡਰਾਂ ‘ਤੇ ਹੀ ਧਰਨਾ ਲਾਉਣਗੇ।
ਆਪਣਾ ਪ੍ਰਬੰਧ ਆਪ
ਦੁਨੀਆਂ ਵਿੱਚ ਕਈ ਸਰਕਾਰਾਂ ਹਮੇਸ਼ਾਂ ਸੁਚੇਤ ਰੂਪ ਵਿੱਚ ਗੰਦਗੀ ਦੇ ਫ਼ੈਲਾਅ ਨੂੰ ਇੱਕ ਬਹਾਨੇ ਵਜੋਂ ਇਸਤੇਮਾਲ ਕਰਦੀਆਂ ਹਨ। ਉਹ ਇਸ ਦਲੀਲ ਦੀ ਵਰਤੋਂ ਮੁਜ਼ਾਹਰਾਕਾਰੀਆਂ ਦੀ ਕਿਸੇ ਥਾਂ ਤੱਕ ਪਹੁੰਚ ਨੂੰ ਰੋਕਣ ਅਤੇ ਉਨ੍ਹਾਂ ਨੂੰ ਸੀਮਤ ਅਤੇ ਅਨੁਸ਼ਾਸ਼ਿਤ ਕਰਨ ਲਈ ਕਰਦੀਆਂ ਹਨ।
ਸਰਕਾਰਾਂ ਉਨ੍ਹਾਂ ਨੂੰ ਸਿਹਤ, ਸਾਫ਼-ਸਫ਼ਾਈ ਅਤੇ ਹਾਈਜ਼ੀਨ ਦੇ ਤਰਕ ਦਿੰਦੀਆਂ ਹਨ। ਦਿੱਲੀ ਕੂਚ ਕਰਨ ਆਏ ਕਿਸਾਨ ਇਸ ਗੱਲ ਤੋਂ ਬਾਖ਼ੂਬੀ ਵਾਕਫ਼ ਹਨ। ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਸੰਬੰਧ ਵਿੱਚ ਸਾਫ਼ ਸਫ਼ਾਈ ਪ੍ਰਤੀ ਚਿੰਤਾ ਦਾ ਸਵਾਲ ਉੱਠ ਚੁੱਕਿਆ ਹੈ। ਕਿਸਾਨ ਜਥੇਬੰਦੀਆਂ ਦੇ ਇਸ ਸੱਦੇ ‘ਤੇ ਦਿੱਲੀ ਨਾਲ ਲੱਗਦੀਆਂ ਹੱਦਾਂ ‘ਤੇ ਪੰਜ ਲੱਖ ਤੋਂ ਵੱਧ ਕਿਸਾਨ ਧਰਨੇ ‘ਤੇ ਬੈਠੇ ਹਨ। 96 ਹਜ਼ਾਰ ਤੋਂ ਵੱਧ ਟਰੈਕਟਰ, ਟਰਾਲੀਆਂ ਤੇ ਟਰੱਕ ਵੀ ਦਿੱਲੀ ਦੇ ਬਾਰਡਰਾਂ ‘ਤੇ ਖੜ੍ਹੇ ਹਨ ਜਿਨਾਂ ਵਿੱਚ ਉਨ੍ਹਾਂ ਨੇ ਆਪਣੇ ਸੌਣ, ਬੈਠਣ ਦਾ ਪ੍ਰਬੰਧ ਕੀਤਾ ਹੋਇਆ ਹੈ।
ਬਰਤਾਨਵੀ ਮਨੁੱਖੀ ਵਿਗਿਆਨੀ ਮੈਰੀ ਡਗਲਸ ਨੇ 1966 ਵਿੱਚ ਕਿਹਾ ਸੀ ਕਿ ”ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਯਕੀਨੀ ਤੌਰ ‘ਤੇ ਗੰਦਗੀ ਇੱਕ ਵਿਕਾਰ ਹੈ।”
ਸਰਕਾਰ ਦੀਆਂ ਨਜ਼ਰਾਂ ਵਿੱਚ ਕਿਸਾਨ ਅੰਦੋਲਨ ਵਰਗੇ ਸਾਰੇ ਵਿਕਾਰ ਗੰਦਗੀ ਹਨ ਅਤੇ ਇਸ ਕਰਕੇ ਜਿਹੜੇ ਕਿਸਾਨ ਇਕੱਠੇ ਹੋਏ ਹਨ ਉਨ੍ਹਾਂ ਲਈ ਮਹਾਂਮਾਰੀ ਦੇ ਦੌਰ ਵਿੱਚ ਅਨੁਸ਼ਾਸਨ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਅਤੇ ਇਸ ਨੂੰ ਦਿਖਾਉਣਾ ਬਹੁਤ ਅਹਿਮ ਹੈ।
ਕਿਸਾਨ ਜਿਹੜੇ ਟੈਂਕਰ ਆਪਣੇ ਨਾਲ ਲਿਆਏ ਹਨ, ਉਹ ਭਰੇ ਹੋਏ ਹਨ ਅਤੇ ਪਾਸੇ ਖੜੇ ਕੀਤੇ ਹੋਏ ਹਨ। ਗੱਤੇ ਦੀਆਂ ਪਲੇਟਾਂ ਗਿਲਾਸ ਆਦਿ ਜੋ ਵਰਤੋਂ ਬਾਅਦ ਕੂੜੇ ਵਿੱਚ ਤਬਦੀਲ ਹੋ ਗਏ ਨੂੰ ਬਾਖ਼ੂਬੀ ਇਕੱਠਾ ਕੀਤਾ ਜਾਂਦਾ ਹੈ ਨਸ਼ਟ ਕੀਤਾ ਜਾਂਦਾ ਹੈ।
ਸਫ਼ਾਈ ਦਾ ਮੁੱਦਾ ਅਤੇ ਸਰਕਾਰੀ ਪ੍ਰਬੰਧ
ਜਿਵੇਂ ਹੀ ਮਹਾਂਮਾਰੀ ਵਿੱਚ ਤਾਪਮਾਨ ਘੱਟਦਾ ਜਾ ਰਿਹਾ ਹੈ, ਇਨਾਂ ਬਾਰਡਰਾਂ ਦੇ ਸਾਫ਼ ਸਫ਼ਾਈ ਦਾ ਮਾਮਲਾ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਉਂਕਿ ਸਰਕਾਰ ਨਾਲ ਚੱਲ ਰਿਹਾ ਗੱਲਾਬਾਤ ਦਾ ਸਿਲਸਿਲਾ ਨਤੀਜਾਕੁਨ ਨਜ਼ਰ ਨਹੀਂ ਆ ਰਿਹਾ।ਸਿੰਘੁ ਬਾਰਡਰ ‘ਤੇ ਸਥਾਨਕ ਲੋਕ ਮਦਦ ਕਰ ਰਹੇ ਹਨ, ਧਰਨੇ ‘ਤੇ ਬੈਠੀਆਂ ਔਰਤਾਂ ਨੂੰ ਆਪਣੇ ਘਰਾਂ ‘ਚ ਪਖ਼ਾਨੇ ਇਸਤੇਮਾਲ ਕਰਨ ਦੇ ਰਹੇ ਹਨ। ਆਪਣੀਆਂ ਮੋਟਰਾਂ ਨਾਲ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾ ਰਹੇ ਹਨ।
ਟਿਕਰੀ ਬਾਰਡਰ ‘ਤੇ ਹਰਿਆਣਾ ਸਰਕਾਰ ਦੀ ਨਗਰ ਕੌਂਸਲ ਨੇ 392 ਮੁਬਾਇਲ ਪਖ਼ਾਨਿਆ ਦਾ ਪ੍ਰਬੰਧ ਕੀਤਾ ਹੈ। ਨਗਰ ਕੌਂਸਲ ਕਿਸਾਨਾਂ ਲਈ ਪਾਣੀ ਦੇ ਟੈਂਕ ਵੀ ਭੇਜ ਰਹੀ ਹੈ।
ਉਹ ਧਰਨੇ ਵਾਲੀ ਥਾਂ ‘ਤੇ ਲੋੜ ਅਨੁਸਾਰ ਫ਼ੌਗਿੰਗ (ਕੀਟਾਣੂ ਨਾਸ਼ਕ ਧੂੰਏ ਦੀ ਬੁਛਾੜ ਕਰਨਾ) ਵੀ ਕਰ ਰਹੇ ਹਨ। ਅਧਿਕਾਰੀ ਜਿਹੜੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕਿਆਂ ਵਿੱਚ ਇੰਨੀ ਵੱਡੀ ਗਿਣਤੀ ਸਮੂਹਾਂ ਨਾਲ ਨਜਿੱਠਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਹਨ, ਮੁਤਾਬਕ ਇਹ ਇੱਕ ਅਣਕਿਆਸੀ ਸਥਿਤੀ ਹੈ।
ਜਿਥੇ ਸਿੰਘੁ ਬਾਰਡਰ ਪੇਂਡੂ ਵਿਕਾਸ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਟਿਕਰੀ ਬਾਰਡਰ ਬਹਾਦਰਗੜ੍ਹ ਨਗਰ ਕੌਂਸਲ ਅਧੀਨ ਹੈ।
ਇਸ ਇਲਾਕੇ ਦੇ ਕਾਰਜਕਾਰੀ ਅਧਿਕਾਰੀ ਅਤਰ ਸਿੰਘ ਕਹਿੰਦੇ ਹਨ ਉਨ੍ਹਾਂ ਨੇ ਇਕੋ ਵਾਰੀ ‘ਚ 392 ਮੋਬਾਇਲ ਪਖ਼ਾਨਿਆਂ ਦਾ ਇੰਤਜ਼ਾਮ ਕੀਤਾ।
ਉਹ ਕਹਿੰਦੇ ਹਨ,”ਅਸੀਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਅਸੀਂ ਹੋਰ ਨਗਰ ਕੌਂਸਲਾਂ ਤੋਂ ਪੈਖ਼ਾਨੇ ਕਿਰਾਏ ‘ਤੇ ਲਏ ਅਤੇ ਇਥੋਂ ਤੱਕ ਕਿ ਥੋੜ੍ਹੇ ਜਿਹੇ ਖ਼ਰੀਦੇ ਵੀ ਅਤੇ ਫ਼ੈਕਰੀਆਂ ਨੂੰ ਖ਼ੁੱਲ੍ਹਾ ਰੱਖਿਆ ਤਾਂ ਕਿ ਕਿਸਾਨ ਸਹੂਲਤਾਂ ਦੀ ਵਰਤੋਂ ਕਰ ਸਕਣ।”ਟਿਕਰੀ ਬਾਰਡਰ ‘ਤੇ ਸਫ਼ਾਈ ਦਾ ਪ੍ਰਬੰਧ ਕਰਨ ਲਈ ਕਾਉਂਸਲ ਵਲੋਂ ਸ਼ਿਫਟਾਂ ਲਗਾਕੇ 24 ਘੰਟਿਆ ਲਈ 100 ਸਫ਼ਾਈ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਵਲੋਂ ਕੂੜਾ ਇਕੱਠਾ ਕਰਨ ਅਤੇ ਉਥੋਂ ਲੈ ਜਾਣ ਲਈ ਸੈਪਟਿਕ ਟੈਂਕਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
ਕਿਉਂਕਿ ਉਨ੍ਹਾਂ ਲਈ ਖੁੱਲ੍ਹੇ ਵਿੱਚ ਪਖ਼ਾਨਾ ਕਰਨ ਤੋਂ ਰੋਕਣ ਅਤੇ ਇਸ ਨੂੰ ਨਿਯੰਤ੍ਰਿਤ ਕਰਨ ਦੇ ਹੁਕਮ ਹਨ ਇਸ ਲਈ ਉਨ੍ਹਾਂ ਨੇ ਇੱਕ ਮੀਟਿੰਗ ਕੀਤੀ ਅਤੇ ਫ਼ੈਸਲਾ ਕੀਤਾ ਕਿ ਧਰਨਾ ਸਥਲ ‘ਤੇ ਜਿਥੇ ਵੀ ਜਗ੍ਹਾ ਮਿਲੇ ਉਥੇ ਮੋਬਾਇਲ ਪਖ਼ਾਨਾ ਲਗਾ ਦਿੱਤਾ ਜਾਵੇ।
ਉਹ ਕਹਿੰਦੇ ਹਨ,”ਅਸੀਂ ਧਰਨੇ ਵਾਲੀ ਥਾਂ ‘ਤੇ ਵੰਡਣ ਲਈ ਮਾਸਕਾਂ ਦਾ ਵੀ ਆਰਡਰ ਦਿੱਤਾ ਹੈ।”
ਇਸ ਦੇ ਨਾਲ ਹੀ ਉਨ੍ਹਾਂ ਨੇ ਧਰਨਾ ਸਥਲ ‘ਤੇ ਕਿਸਾਨਾਂ ਲਈ ਦੋ ਪਾਣੀ ਵਾਲੇ ਟੈਂਕਾ ਵੀ ਲਗਾਏ ਹਨ।
ਉਹ ਕਹਿੰਦੇ ਹਨ,”ਬਹੁਤ ਸਾਰੇ ਕਿਸਾਨ ਆਪਣੇ ਪਾਣੀ ਦੇ ਟੈਂਕ ਨਾਲ ਲੈ ਕੇ ਆਏ ਹਨ ਅਸੀਂ ਉਨਾਂ ਨੂੰ ਭਰਨ ਵਿੱਚ ਮਦਦ ਕਰਦੇ ਹਾਂ।”