ਜਾਣੋਂ – 1 ਸਤੰਬਰ ਤੋਂ ਸਕੂਲ, ਕਾਲਜ ਖੋਲ੍ਹਣ ਬਾਰੇ ਸਰਕਾਰ ਦੀ ਕੀ ਹੈ ਰਾਏ

0
4639

ਚੰਡੀਗੜ੍ਹ .ਅਨਲੌਕ-3 31 ਅਗਸਤ ਨੂੰ ਖ਼ਤਮ ਹੋਵੇਗਾ। ਹੁਣ ਅਨਲੌਕ 4.0 ਦੀ ਸ਼ੁਰੂਆਤ 1 ਸਤੰਬਰ ਤੋਂ ਹੋਏਗੀ। ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਪੜਾਅਵਾਰ ਢੰਗ ਨਾਲ ਦਿੱਤੀ ਗਈ ਛੋਟ ਦੇ ਦਾਇਰੇ ਨੂੰ ਵਧਾ ਸਕਦੀ ਹੈ।

ਅਨਲੌਕ 4 ਵਿੱਚ ਸਕੂਲ-ਕਾਲਜ, ਸਿਨੇਮਾ ਹਾਲ, ਮੈਟਰੋ ਸਮੇਤ ਬਹੁਤ ਸਾਰੀਆਂ ਚੀਜ਼ਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸਾਰੇ ਵਿੱਦਿਅਕ ਅਦਾਰੇ, ਸਕੂਲ, ਕਾਲਜ, ਸਿਨੇਮਾ ਹਾਲ ਪੂਰੇ ਦੇਸ਼ ਵਿੱਚ ਬੰਦ ਹਨ। ਅਜਿਹੀਆਂ ਅਟਕਲਾਂ ਹਨ ਕਿ ਇਨ੍ਹਾਂ ਖੇਤਰਾਂ ਨੂੰ ਅਨਲੌਕ 4 ਵਿੱਚ ਛੋਟ ਦਿੱਤੀ ਜਾ ਸਕਦੀ ਹੈ।

ਦੱਸ ਦੇਈਏ ਕਿ ਸਕੂਲ-ਕਾਲਜ ਤੇ ਸਾਰੇ ਵਿਦਿਅਕ ਅਦਾਰੇ ਮਾਰਚ ਤੋਂ ਬੰਦ ਹਨ। ਹਾਲਾਂਕਿ, ਅਨਲੌਕ-3 ਵਿਚ ਸਰਕਾਰ ਨੇ ਯੋਗਾ ਇੰਸਟੀਚਿਊਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ। ਹਾਲਾਂਕਿ ਸਕੂਲ ਤੇ ਵਿਦਿਅਕ ਸੰਸਥਾਵਾਂ ਨੂੰ 31 ਅਗਸਤ ਤੱਕ ਬੰਦ ਰਹਿਣ ਦੀ ਹਦਾਇਤ ਕੀਤੀ ਗਈ ਸੀ।

ਕਾਲਜ ਸਕੂਲ ਖੋਲ੍ਹਣ ਬਾਰੇ ਕੀ ਵਿਚਾਰ

ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲਾ ਇਸ ਮਹੀਨੇ ਦੇ ਅਖੀਰ ਵਿੱਚ ਅਨਲੌਕ-4 ਲਈ ਦਿਸ਼ਾ-ਨਿਰਦੇਸ਼ ਦੇ ਸਕਦਾ ਹੈ। ਇਸ ਵਿੱਚ ਸਕੂਲ-ਕਾਲਜ ਨੂੰ ਪੜਾਅਵਾਰ ਖੋਲ੍ਹਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰਾਲੇ ਨੇ ਪਹਿਲਾਂ ਹੀ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ, ਕਿਉਂਕਿ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।