ਦੋਸਤ ਦਾ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨਾਲ ਵਾਪਰਿਆ ਭਾਣਾ, ਭਿਆਨਕ ਸੜਕ ਹਾਦਸੇ ‘ਚ 2 ਦੀ ਮੌਤ

0
531

ਮੁਹਾਲੀ, 5 ਫਰਵਰੀ| ਮੁਹਾਲੀ ‘ਚ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਆਪਣੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਆਏ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਰੂਜ ਕਾਰ ਸ਼ਨੀਵਾਰ ਦੇਰ ਰਾਤ ਅਚਾਨਕ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ।

ਹਾਦਸੇ ਵਿਚ ਕਾਰ ਚਲਾਉਣ ਵਾਲੇ ਮੁੰਡੇ ਅਤੇ ਉਸ ਦੇ ਨਾਲ ਵਾਲੀ ਸੀਟ ’ਤੇ ਬੈਠੀ ਕੁੜੀ ਦੀ ਮੌਤ ਹੋ ਗਈ। ਹਾਦਸੇ ਵਿਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ 22 ਸਾਲ ਦੇ ਸਕਸ਼ਮ ਅਤੇ 19 ਸਾਲ ਦੀ ਰਿਧਮ ਸੇਠੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸਕਸ਼ਮ, ਕ੍ਰਿਸ਼ਨਾ, ਕਪਿਲ ਅਤੇ ਰਸਿਕ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਦੋਸਤ ਦਾ ਜਨਮ ਦਿਨ ਮਨਾਉਣ ਲਈ ਮੁਹਾਲੀ ਆਏ ਸਨ। ਜਦਕਿ ਲੜਕੀ ਰਿਧਮ ਸੇਠੀ ਮੁਹਾਲੀ ਵਿਚ ਹੀ ਰਹਿੰਦੀ ਸੀ। ਸ਼ਨੀਵਾਰ ਰਾਤ 2 ਵਜੇ ਉਹ ਆਪਣੇ ਕਿਸੇ ਦੋਸਤ ਦੀ ਜਨਮ ਦਿਨ ਪਾਰਟੀ ਮਨਾਉਣ ਸੈਕਟਰ-37 ਚੰਡੀਗੜ੍ਹ ਜਾ ਰਹੇ ਸਨ।

ਖਰੜ ਤੋਂ ਨਿਕਲ ਕੇ ਜਦੋਂ ਇਹ ਸਾਰੇ ਸੈਕਟਰ-88-89 ਨੇੜੇ ਹੀਰੋ ਲਾਈਟ ਪੁਆਇੰਟ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਹਾਦਸੇ ਵਿਚ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 3 ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।