ਜਲੰਧਰ ‘ਚ ਵੀਕਐਂਡ ਲੌਕਡਾਊਨ ‘ਤੇ ਸ਼ਨੀਵਾਰ-ਐਤਵਾਰ ਨੂੰ ਕੀ-ਕੀ ਖੁੱਲ੍ਹ ਸਕਦਾ ਅਤੇ ਕੀ ਰਹੇਗਾ ਬੰਦ, ਪੜ੍ਹੋ ਪੂਰੀ ਡਿਟੇਲ

0
2173

ਜਲੰਧਰ | ਵੀਕਐਂਡ ਲੌਕਡਾਊਨ ਦਾ ਅੱਜ ਪਹਿਲਾ ਦਿਨ ਹੈ। ਜਲੰਧਰ ਦੀਆਂ ਸੜਕਾਂ ਸਵੇਰ ਤੋਂ ਸੁਨਸਾਨ ਹਨ। ਕੁਝ-ਕੁਝ ਲੋਕ ਸਫਰ ਕਰਦੇ ਨਜ਼ਰ ਆ ਜਾਂਦੇ ਹਨ।

ਸ਼ਨੀਵਾਰ ਅਤੇ ਐਤਵਾਰ ਨੂੰ ਜਿਆਦਾਤਰ ਚੀਜਾਂ ਬੰਦ ਰੱਖਣ ਦੇ ਹੁਕਮ ਸਰਕਾਰ ਵੱਲੋਂ ਦਿੱਤੇ ਗਏ ਹਨ। ਫਿਰ ਵੀ ਕੁਝ ਕੰਮਾਂ ਨੂੰ ਛੋਟ ਦਿੱਤੀ ਗਈ ਹੈ।

ਕੀ ਬੰਦ ਰਹੇਗਾ, ਕੀ ਖੁੱਲ੍ਹੇਗਾ

  • ਸ਼ਨੀਵਾਰ-ਐਤਵਾਰ ਨੂੰ ਸਾਰੇ ਹੋਟਲ, ਰੈਸਟੋਰੈਂਟ, ਮੌਲ ਅਤੇ ਮੈਰਿਜ ਪੈਲੇਸ ਬੰਦ ਰਹਿਣਗੇ।
  • ਦੋਵੇਂ ਦਿਨ ਰਾਤ 9 ਵਜੇ ਤੱਕ ਖਾਣ-ਪੀਣ ਦੀਆਂ ਚੀਜਾਂ ਦੀ ਹੋਮ ਡਿਲੀਵਰੀ ਰਾਤ 9 ਵਜੇ ਤੱਕ ਹੋ ਸਕਦੀ ਹੈ।
  • ਚਿਕਨ, ਮੀਟ, ਅੰਡੇ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ।
  • ਏਟੀਐਮ, ਪਟ੍ਰੋਲ ਪੰਪ, ਮੈਡੀਕਲ ਸ਼ਾਪ ਵੀ ਖੁੱਲ੍ਹੀਆਂ ਰਹਿਣਗੀਆਂ
  • ਦੁੱਧ, ਡੇਅਰੀ, ਫਲ, ਸਬਜੀ ਦੀਆਂ ਦੁਕਾਨਾਂ ਵੀ ਖੁੱਲ੍ਹ ਸਕਦੀਆਂ ਹਨ।
  • ਮੈਡੀਕਲ ਸੇਵਾਵਾਂ ਲਈ ਵੀ ਆਇਆ-ਜਾਇਆ ਜਾ ਸਕਦਾ ਹੈ।
  • ਪ੍ਰਾਈਵੇਟ ਦਫਤਰ ਬੰਦ ਰਹਿਣਗੇ ਅਤੇ ਘਰੋਂ ਕੰਮ ਹੋਵੇਗਾ।
  • ਸਿਨੇਮਾ ਘਰ, ਜਿਮ, ਸਪੋਰਟਸ ਕੰਪਲੈਕਸ, ਕੋਚਿੰਗ ਸੈਂਟਰ ਬੰਦ ਰਹਿਣਗੇ।
  • ਦਵਾ ਦੀਆਂ ਦੁਕਾਨਾਂ ਅਤੇ ਸਾਰੇ ਹਸਪਤਾਲ ਖੁੱਲ੍ਹੇ ਰਹਿਣਗੇ। ਮੈਡੀਕਲ ਸੇਵਾਵਾਂ ਦੀ ਜ਼ਰੂਰਤ ਹੋਵੇ ਤਾਂ ਬਾਹਰ ਨਿਕਲਿਆ ਜਾ ਸਕਦਾ ਹੈ। ਦੂਜੇ ਪਾਸੇ ਹਾਈਵੇ ਵੀ ਖੁੱਲ੍ਹੇ ਹਨ। ਜਿਹੜੇ ਲੋਕ ਸਫਰ ਕਰ ਰਹੇ ਹਨ ਉਹ ਆਪਣੇ ਘਰ ਪਰਤ ਸਕਦੇ ਹਨ।

ਜਲੰਧਰ ‘ਚ ਕਿੰਨੇ ਬੈੱਡ ਖਾਲੀ ਹਨ ਅਤੇ ਆਕਸੀਜਨ ਸਪਲਾਈ ਦੀ ਪੂਰੀ ਡਿਟੇਲ ਡੀਸੀ ਤੋਂ ਸੁਣੋ

ਡਿਪਟੀ ਕਮਿਸ਼ਰ ਨੇ ਦੱਸਿਆ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਵੀ ਵਿਆਹ ਨਹੀਂ ਹੋ ਸਕਦਾ। ਵੀਕਐਂਡ ਦੇ ਦੋ ਦਿਨ ਵਿਆਹ-ਸ਼ਾਦੀਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।

ਸ਼ਨੀਵਾਰ-ਐਤਵਾਰ ਨੂੰ ਅੰਤਿਮ ਸੰਸਕਾਰ ਕੀਤੇ ਜਾ ਸਕਦੇ ਹਨ। ਇਸ ਵਾਸਤੇ ਕਿਸੇ ਤੋਂ ਪਰਮੀਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਅੰਤਿਮ ਸੰਸਕਾਰ ਵਿੱਚ 20 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਦੇ।

ਵਿਆਹ ਤੇ ਸੰਸਕਾਰ ਨੂੰ ਲੈ ਕੇ ਸੁਣੋ ਨਵੇਂ ਆਰਡਰ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।