Weather Update : ਪੰਜਾਬ ‘ਚ 3 ਦਿਨਾਂ ਵਿੱਚ ਬਦਲੇਗਾ ਮੌਸਮ, ਪੜ੍ਹੋ ਪੂਰੀ ਜਾਣਕਾਰੀ

0
653

ਚੰਡੀਗੜ੍ਹ | ਕਰੀਬ 2 ਹਫ਼ਤਿਆਂ ਪਿੱਛੋਂ ਦੱਖਣ ਪੱਛਮੀ ਮੌਨਸੂਨ ਉੱਤਰ ਭਾਰਤ ‘ਚ 19 ਅਗਸਤ ਤੋਂ ਮੁੜ ਸਰਗਰਮ ਹੋ ਜਾਵੇਗਾ। ਭਾਰਤ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ‘ਚ 19 ਤੋਂ 21 ਅਗਸਤ ਤੱਕ ਛਿੱਟਪੁੱਟ ਤੇ ਕਿਤੇ-ਕਿਤੇ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ‘ਚ 20-21 ਅਗਸਤ ਨੂੰ ਬਾਰਿਸ਼ ਹੋ ਸਕਦੀ ਹੈ।

ਇਨ੍ਹੀਂ ਦਿਨੀਂ ਮੌਸਮ ਦੀ ਤਬਦੀਲੀ ਕਾਰਨ ਜਿੱਥੇ ਬਹੁਤ ਸਾਰੇ ਇਲਾਕਿਆਂ ਵਿੱਚ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਹਿਮਾਚਲ ਵਿੱਚ ਢਿੱਗਾਂ ਡਿੱਗਣ ਅਤੇ ਬਰਸਾਤ ਹੋਣ ਕਾਰਨ ਕਈ ਮੰਦਭਾਗੀ ਘਟਨਾਵਾਂ ਵਾਪਰੀਆਂ ਹਨ।

ਪੰਜਾਬ ਵਿਚ ਵੀ ਭਾਰੀ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਸਨ। ਹੁਣ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੀਂਹ ਪੈਣ ਬਾਰੇ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲਿਆਂ ਵਿੱਚ ਜਿਥੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਪੰਜਾਬ ਵਿੱਚ ਅਗਲੇ 3 ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਪੰਜਾਬ ‘ਚ ਬੀਤੇ 10-12 ਦਿਨ ਮਾਨਸੂਨ ਦੇ ਕਮਜ਼ੋਰ ਪੈਣ ਤੇ ਵਗਦੀਆਂ ਪੱਛਮੀ ਹਵਾਵਾਂ ਤੋਂ ਬਾਅਦ ਮਾਨਸੂਨ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਉਣ ਲਈ ਤਿਆਰ ਹਨ।