Weather Update : ਅੱਜ ਹੋ ਸਕਦੀ ਹੈ ਬੂੰਦਾਬਾਂਦੀ, ਅਗਲੇ 4-5 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ, ਪੜ੍ਹੋ ਡਿਟੇਲ ‘ਚ ਜਾਣਕਾਰੀ

0
994

ਜਲੰਧਰ | ਪਿਛਲੇ ਦਿਨੀਂ ਦਿੱਲੀ NCR ਵਿੱਚ ਮੀਂਹ ਪੈਣ ਤੋਂ ਬਾਅਦ ਪੂਰੇ ਦੇਸ਼ ‘ਚ ਮੌਸਮ ਦੀ ਆਮਦ ਹੋ ਗਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਪੰਜਾਬ ‘ਚ ਅੱਜ ਸੰਘਣੇ ਬੱਦਲ ਛਾਏ ਰਹਿਣਗੇ ਅਤੇ ਬੂੰਦਾਬਾਂਦੀ ਹੋ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੱਦਲ ਛਾਏ ਰਹਿਣਗੇ। 19-20 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਬੁੱਧਵਾਰ ਨੂੰ ਤਾਪਮਾਨ 32 ਡਿਗਰੀ ਪਹੁੰਚ ਗਿਆ ਸੀ ਪਰ ਠੰਡੀਆਂ ਹਵਾਵਾਂ ਨਾਲ ਕੁਝ ਰਾਹਤ ਮਿਲੀ।

ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਹੁਣ ਤੱਕ ਕੁਲ 154.4 ਮਿਲੀਲਿਟਰ ਜਲੰਧਰ ‘ਚ ਮੀਂਹ ਪੈ ਚੁੱਕਾ ਹੈ। ਬਾਰਿਸ਼ ਨਾਲ ਬਿਜਲੀ ਕੱਟਾਂ ਤੋਂ ਵੀ ਰਾਹਤ ਮਿਲੀ ਹੈ।

ਤੇਜ਼ ਬਾਰਿਸ਼ ਨਾ ਹੋਣ ਕਾਰਨ ਕਿਸਾਨ ਫਿਰ ਟਿਊਬਵੈੱਲਾਂ ‘ਤੇ ਨਿਰਭਰ

ਕਿਸਾਨਾਂ ਨੂੰ ਹੁਣ ਫਿਰ ਤੋਂ ਤੇਜ਼ ਬਾਰਿਸ਼ ਦਾ ਇੰਤਜ਼ਾਰ ਹੈ। ਅਜੇ ਕੁਝ ਕੁ ਸਥਾਨਾਂ ‘ਤੇ ਹੀ ਮੀਂਹ ਪੈ ਰਿਹਾ ਹੈ, ਜਦਕਿ ਪੂਰੇ ਪੰਜਾਬ ‘ਚ ਭਰਪੂਰ ਮੀਂਹ ਪੈਣ ਤੋਂ ਬਾਅਦ ਹੀ ਖੇਤਾਂ ‘ਚ ਪਾਣੀ ਭਰੇਗਾ। ਝੋਨੇ ਦੀ ਖੇਤੀ ਨੂੰ ਬਚਾਉਣ ਲਈ ਹੁਣ ਫਿਰ ਕਿਸਾਨ ਟਿਊਬਵੈੱਲ ਚਲਾਉਣ ਲਈ ਮਜਬੂਰ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)