ਮੌਸਮ ਵਿਭਾਗ ਦੀ ਚਿਤਾਵਨੀ, ਅਗਲੇ 2 ਦਿਨਾਂ ‘ਚ ਪਵੇਗੀ ਕੜਾਕੇ ਦੀ ਠੰਡ

0
1413

Weather Update | ਅੱਜ ਸਵੇਰੇ ਪੰਜਾਬ ਦੇ ਕਈ ਇਲਾਕਿਆਂ ‘ਚ ਧੁੰਦ ਛਾਈ ਰਹੀ । ਮੌਸਮ ਵਿਭਾਗ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਲੇ 2 ਦਿਨਾਂ ਤੱਕ ਮਾਝਾ, ਦੁਆਬਾ ਅਤੇ ਮਾਲਵੇ ਦੇ ਇਲਾਕਿਆਂ ਵਿਚ ਧੁੰਦ ਛਾਈ ਰਹੇਗੀ। ਇਸ ਕਾਰਨ ਰਾਤ ਦੇ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਲੰਘੇ ਐਤਵਾਰ ਨੂੰ ਵੀ ਧੁੰਦ ਕਾਰਨ ਕੁਝ ਇਲਾਕਿਆਂ ‘ਚ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। ਮੌਸਮ ਵਿਭਾਗ ਚੰਡੀਗੜ੍ਹ ਨੇ ਦੱਸਿਆ ਕਿ 7 ਦਸੰਬਰ ਨੂੰ ਪੱਛਮੀ ਚੱਕਰਵਾਤ ਦੀ ਸੰਭਾਵਨਾ ਦੇ ਮੱਦੇਨਜ਼ਰ ਮੌਸਮ ਦੇ ਪੈਟਰਨ ਵਿਚ ਬਦਲਾਅ ਹੋ ਸਕਦਾ ਹੈ। ਇਸ ਦੌਰਾਨ ਹਿਮਾਲਿਆ ਸਮੇਤ ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋਣ ਕਾਰਨ ਪੰਜਾਬ ‘ਚ ਕੜਾਕੇ ਦੀ ਠੰਡ ਪਵੇਗੀ। ਠੰਡ ਵਧਣ ਦੇ ਨਾਲ-ਨਾਲ ਸਵੇਰੇ ਅਤੇ ਰਾਤ ਨੂੰ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਵਧ ਜਾਵੇਗੀ।

ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ ਕਾਰਨ ਪੰਜਾਬ ‘ਚ ਸਰਦੀ ਵਧਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਬੀਤੀ ਰਾਤ ਘੱਟੋ-ਘੱਟ ਤਾਪਮਾਨ ‘ਚ ਕਰੀਬ ਡੇਢ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਵਿਚ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ‘ਚ 6.8 ਡਿਗਰੀ, ਲੁਧਿਆਣਾ ‘ਚ 8.4, ਪਟਿਆਲਾ ‘ਚ 9.0, ਪਠਾਨਕੋਟ ‘ਚ 8.5, ਬਠਿੰਡਾ ‘ਚ 8.7, ਫਰੀਦਕੋਟ ‘ਚ 5.8 ਡਿਗਰੀ, ਗੁਰਦਾਸਪੁਰ ‘ਚ 7.3 ਡਿਗਰੀ, ਬਰਨਾਲਾ ‘ਚ 6.3 ਡਿਗਰੀ, ਫ਼ਿਰੋਜ਼ਪੁਰ ‘ਚ 7.0 ਡਿਗਰੀ, ਗੁਰਦਾਸਪੁਰ ‘ਚ 5.5, ਮੋਗਾ ‘ਚ 5.9 ਡਿਗਰੀ ਅਤੇ ਰੋਪੜ ਵਿਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।