ਪੰਜਾਬ ਦੇ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਫ੍ਰੀ ਦੇਵਾਂਗੇ – ਕੇਜਰੀਵਾਲ

0
49682

ਚੰਡੀਗੜ੍ਹ | ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਨੇ ਪੰਜਾਬ ਚੋਣਾਂ ਨੂੰ ਲੈ ਕੇ ਮੰਗਲਵਾਰ ਨੂੰ ਚੰਡੀਗੜ੍ਹ ‘ਚ 3 ਵੱਡੇ ਐਲਾਨ ਕੀਤੇ।

  • ਪਹਿਲਾ ਐਲਾਨ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦਿਤੀ ਜਾਵੇਗੀ।
  • ਦੂਜਾ ਐਲਾਨ ਸਰਕਾਰ ਬਣਦਿਆਂ ਹੀ ਲੋਕਾਂ ਦੇ ਪੁਰਾਣੇ ਬਿੱਲ ਮੁਆਫ ਕਰ ਦਿੱਤੇ ਜਾਣਗੇ।
  • ਤੀਜਾ ਐਲਾਨ ਪੰਜਾਬ ਵਿੱਚ 24 ਘੰਟੇ ਬਿਜਲੀ ਸਪਲਾਈ ਹੋਵੇਗੀ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਬਹੁਤ ਸਾਰੇ ਲੋਕਾਂ ਦੇ ਜਿਆਦਾ ਬਿੱਲ ਆਏ ਹਨ, ਉਨ੍ਹਾਂ ਦੇ ਸਾਰੇ ਬਿੱਲ ਮੁਆਫ ਕਰ ਦਿਤੇ ਜਾਣਗੇ, ਜਿਸ ਨਾਲ ਪਰਿਵਾਰਾਂ ਨੂੰ ਬਹੁਤ ਫਾਇਦਾ ਹੋਵੇਗਾ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪੈਸੇ ਦੀ ਘਾਟ ਨਹੀਂ ਹੈ ਨੀਯਤ ਦੀ ਘਾਟ ਹੈ। ਅਸੀਂ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਦਿਆਂਗੇ।

ਕੇਜਰੀਵਾਲ ਨੇ ਕਿਹਾ- ਸਰਕਾਰ ਬਣਦਿਆਂ ਹੀ ਪਹਿਲਾ ਫੈਸਲਾ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਮਿਲਣੀ ਸ਼ੁਰੂ ਹੋ ਜਾਵੇਗੀ। ਕਿਸਾਨਾਂ ਨੂੰ ਪਹਿਲਾਂ ਵਾਂਗ ਮੁਫਤ ਬਿਜਲੀ ਮਿਲਦੀ ਰਹੇਗੀ। ਇੰਡਸਟ੍ਰੀ ਨੂੰ ਉਸੇ ਰੇਟ ਉੱਤੇ ਬਿਜਲੀ ਮਿਲੇਗੀ ਜਿਸ ਰੇਟ ਉੱਤੇ ਮਿਲ ਰਹੀ ਹੈ।

ਸੁਣੋ, ਕੇਜਰੀਵਾਲ ਦੇ ਐਲਾਨ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)