ਭ੍ਰਿਸ਼ਟਾਚਾਰ ਵਰਗੀ ਅਲਾਮਤ ਨੂੰ ਮੁੱਢੋਂ ਖ਼ਤਮ ਕਰ ਦਿਆਂਗੇ – ਭਗਵੰਤ ਮਾਨ

0
474

ਚੰਡੀਗੜ੍ਹ | ਅੱਜ ਐਂਟੀ ਕੁਰੱਪਸ਼ਨ ਡੇਅ ‘ਤੇ CM ਭਗਵੰਤ ਮਾਨ ਨੇ ਟਵੀਟ ਕੀਤਾ । ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ, “ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ…ਇਹ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ…ਦੇਸ਼ ‘ਚ ਆਮ ਆਦਮੀ ਪਾਰਟੀ ਇਨ੍ਹਾਂ ਦੋਵਾਂ ਬੀਮਾਰੀਆਂ ਖ਼ਿਲਾਫ਼ ਮੁੱਢ ਤੋਂ ਹੀ ਲੜ ਰਹੀ ਹੈ…
ਉਨ੍ਹਾਂ ਕਿਹਾ ਕਿ ਸਾਨੂੰ ਵੀ ਸਮਾਜ ਵਿਚ ਇਨ੍ਹਾਂ ਕੁਰੀਤੀਆਂ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਦਾ ਮੁੱਖ ਮਕਸਦ ਰਿਸ਼ਵਤਖੋਰੀ ਨੂੰ ਖਤਮ ਕਰਨਾ ਹੈ। ਜੋ ਸਮਾਜ ਨੂੰ ਅੱਗੇ ਨਹੀਂ ਵਧਣ ਦੇ ਰਹੀ ਕਿਉਂਕਿ ਰਿਸ਼ਵਤਖੋਰੀ ਨਾਲ ਸਮਾਜ ਪਿੱਛੇ ਜਾਂਦਾ ਹੈ ਤੇ ਇਹ ਇਕ ਬੁਰਾਈ ਹੈ।