ਅਸੀਂ ਵਿਆਹ ਕਰਕੇ ਜਿਊਣਾ ਚਾਹੁੰਦੇ ਸੀ, ਸੁਸਾਈਡ ਨੋਟ ਲਿਖ ਕੇ ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ, ਦੁਕਾਨ ‘ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ

0
402

ਮਹੇਂਦਰਗੜ੍ਹ। ਅਸੀਂ ਵਿਆਹ ਕਰਕੇ ਜਿਊਣਾ ਚਾਹੁੰਦੇ ਸੀ, ਪਰ….ਇਹ ਸੁਸਾਈਡ ਨੋਟ ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿਚ ਮਿਲਿਆ ਹੈ। ਨਾਰਨੌਲ ਤੋਂ 15 ਕਿਲੋਮੀਟਰ ਦੂਰ ਅਟੇਲੀ ਕਸਬੇ ਵਿਚ ਇਕ ਦੁਕਾਨ ਦੇ ਅੰਦਰ ਇਕ ਨੌਜਵਾਨ ਤੇ ਇਕ ਮਹਿਲਾ ਦੀ ਲਾਸ਼ ਮਿਲੀ ਹੈ। ਨੌਜਵਾਨ ਨੇ ਫਾਹ ਲਿਆ ਹੋਇਆ ਸੀ, ਜਦੋਂਕਿ ਮਹਿਲਾ ਦੀ ਲਾਸ਼ ਫਰਸ਼ ਉਤੇ ਪਈ ਸੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਲੜਕੀ ਬਹਿਰੋੜ ਦੇ ਇਕ ਪਿੰਡ ਦੀ ਸੀ, ਜਦੋਂਕਿ ਲੜਕਾ ਅਟੇਲੀ ਦਾ ਰਹਿਣ ਵਾਲਾ ਸੀ। ਅਟੇਲੀ ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਦੁਕਾਨ ਵਿਚ ਇਕ ਮਹਿਲਾ ਤੇ ਲੜਕੇ ਦੀ ਲਾਸ਼ ਮਿਲੀ ਹੈ। ਲੜਕਾ ਫਾਂਸੀ ਉਤੇ ਲਟਕਿਆ ਹੋਇਆ ਸੀ। ਨੇੜੇ ਹੀ ਲੜਕੀ ਦੀ ਲਾਸ਼ ਪਈ ਸੀ।
ਥਾਣਾ ਮੁਖੀ ਸੰਤੋਸ਼ ਕੁਮਾਰ ਅਨੁਸਾਰ ਉਨ੍ਹਾਂ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਦੀ ਜਾਂਚ ਕਰਨ ਉਤੇ ਪਤਾ ਲੱਗਦਾ ਹੈ ਕਿ ਮਾਮਲਾ ਪ੍ਰੇਮ ਪ੍ਰਸੰਗਾਂ ਦਾ ਹੈ। ਸੁਸਾਈਡ ਨੋਟ ਵਿਚ ਲੜਕੇ ਨੇ ਲਿਖਿਆ ਹੈ ਕਿ ਉਹ ਮ੍ਰਿਤਕਾ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਬਾਰੇ ਵਿਚ ਦੋਵਾਂ ਦੇ ਘਰਦਿਆਂ ਨੂੰ ਪਤਾ ਸੀ। ਪਰ ਮ੍ਰਿਤਕਾ ਦਾ ਭਰਾ, ਮਾਂ ਤੇ ਮਾਮਾ ਸਾਡਾ ਵਿਆਹ ਨਹੀਂ ਹੋਣ ਦੇਣਾ ਚਾਹੁੰਦੇ ਸਨ। ਇਸਦੇ ਚਲਦਿਆਂ ਦੋਵਾਂ ਨੇ ਇਹ ਕਦਮ ਚੁੱਕਿਆ ਹੈ।