ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਪਿੰਡ ਪਰਤਣ ‘ਤੇ ਕਮਲਪ੍ਰੀਤ ਕੌਰ ਦਾ ਨਿੱਘਾ ਸਵਾਗਤ, ਵੇਖੋ ਤਸਵੀਰਾਂ

0
6638

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)– ਜ਼ਿਲੇ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦਾ ਓਲੰਪਿਕ ‘ਚ ਡਿਸਕਸ ਥ੍ਰੋ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਆਪਣੇ ਪਿੰਡ ਵਾਪਸ ਪਰਤਣ ‘ਤੇ ਜ਼ਿਲਾ ਪ੍ਰਸ਼ਾਸਨ, ਪੰਜਾਬ ਦੇ ਡਿਪਟੀ ਸਪੀਕਰ ਤੇ ਹਲਕਾ ਮਲੋਟ ਦੇ ਵਿਧਾਇਕ ਅਜਇਬ  ਸਿੰਘ ਭੱਟੀ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਢੋਲ-ਧਮਾਕੇ ਨਾਲ ਸਵਾਗਤ ਕੀਤਾ।

ਕਮਲਪ੍ਰੀਤ ਨੂੰ ਇਕ ਵੱਡੇ ਕਾਫਿਲੇ ਵਿਚ ਉਨ੍ਹਾਂ ਦੇ ਘਰ ਲਿਆਂਦਾ ਗਿਆ, ਜਿਥੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲਿਸ ਮੁਖੀ ਵੱਲੋਂ ਉਸ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਡੀਸੀ ਐੱਮਕੇ ਅਰਵਿੰਦ ਅਤੇ ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਮਲਪ੍ਰੀਤ ਕੌਰ ਨੂੰ ਹਰ ਮਦਦ ਦਿੱਤੀ ਜਾਵੇਗੀ। ਉਮੀਦ ਹੈ ਕਿ ਕਮਲਪ੍ਰੀਤ ਕੌਰ ਫਿਰ ਤੋਂ ਤਿਆਰੀ ਕਰ ਕੇ ਤਮਗਾ ਲੈ ਕੇ ਦੇਸ਼ ਦੀ ਝੋਲੀ ਪਾਏਗੀ। ਕਮਲਪ੍ਰੀਤ ਕੌਰ ਨੇ ਪ੍ਰਸ਼ਾਸਨ ਅਤੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨਾ ਮਾਣ ਬਖਸ਼ਿਆ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)