ਇਜ਼ਰਾਈਲ ਤੇ ਹਮਾਸ ਵਿਚਾਲੇ 22 ਥਾਵਾਂ ‘ਤੇ ਜੰਗ ਜਾਰੀ : 230 ਫਲਸਤੀਨੀ ਤੇ 250 ਇਜ਼ਰਾਈਲੀ ਮਾਰੇ ਜਾਣ ਦੀ ਖ਼ਬਰ

0
433

ਇਜ਼ਰਾਈਲ/ਤੇਲ ਅਵੀਵ, 8 ਅਕਤੂਬਰ | ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਜ਼ਰਾਇਲੀ ਫ਼ੌਜ ਦੇ ਬੁਲਾਰੇ ਰਿਚਰਡ ਹੇਚਟ ਨੇ ਕਿਹਾ ਕਿ ਦੇਸ਼ ‘ਚ 22 ਥਾਵਾਂ ‘ਤੇ ਅਜੇ ਵੀ ਜੰਗ ਜਾਰੀ ਹੈ। ਰਿਪੋਰਟ ਮੁਤਾਬਕ ਹੁਣ ਤਕ 230 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 1700 ਤੋਂ ਵੱਧ ਲੋਕ ਜ਼ਖ਼ਮੀ ਹਨ।

ਇਸ ਦੇ ਨਾਲ ਹੀ 7 ਅਕਤੂਬਰ ਨੂੰ ਹਮਾਸ ਵੱਲੋਂ ਦਾਗੇ ਗਏ 5 ਹਜ਼ਾਰ ਰਾਕੇਟ ਕਾਰਨ ਹੁਣ ਤਕ 300 ਇਜ਼ਰਾਇਲੀ ਮਾਰੇ ਜਾਣ ਦੀ ਖ਼ਬਰ ਹੈ ਅਤੇ 1,590 ਜ਼ਖਮੀ ਹੋ ਚੁੱਕੇ ਹਨ। ਹਮਾਸ ਦੇ ਹਮਲਿਆਂ ਦੇ ਜਵਾਬ ‘ਚ ਇਜ਼ਰਾਈਲ ਨੇ ਗਾਜ਼ਾ ਪੱਟੀ ‘ਚ 17 ਫ਼ੌਜੀ ਕੰਪਲੈਕਸਾਂ ਅਤੇ 4 ਫ਼ੌਜੀ ਹੈੱਡ ਕੁਆਰਟਰ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ।

ਇਜ਼ਰਾਈਲ ਵਿਚ ਵਿਗੜਦੀ ਸਥਿਤੀ ਦੇ ਵਿਚਕਾਰ, ਭਾਰਤੀ ਦੂਤਾਵਾਸ ਨੇ ਉਥੇ ਮੌਜੂਦ ਆਪਣੇ ਨਾਗਰਿਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਨੂੰ ਚੌਕਸ ਅਤੇ ਸੁਰੱਖਿਅਤ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ, ਇਜ਼ਰਾਈਲ ਤੋਂ ਭਾਰਤ ਜਾਣ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਔਖੇ ਸਮੇਂ ਵਿਚ ਇਜ਼ਰਾਈਲ ਦੇ ਲੋਕਾਂ ਦੇ ਨਾਲ ਹੈ।

ਇਜ਼ਰਾਈਲ ਨੇ ਕਿਹਾ ਹੈ ਕਿ ਉਹ ਗਾਜ਼ਾ ਨੂੰ ਬਿਜਲੀ ਅਤੇ ਹੋਰ ਸਾਮਾਨ ਦੀ ਸਪਲਾਈ ਲਾਈਨਾਂ ਨੂੰ ਕੱਟ ਦੇਵੇਗਾ। ਕਿਹਾ ਗਿਆ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਹ ਚਿਤਾਵਨੀ ਦਿੱਤੀ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਥੇ ਬਿਜਲੀ ਕੱਟ ਦਿੱਤੀ ਸੀ, ਇਸ ਕਾਰਨ ਇਥੇ ਹਨੇਰਾ ਛਾਇਆ ਹੋਇਆ ਹੈ।