ਕੋਰੋਨਾ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਾਲੇ ਵਲੰਟੀਅਰਾਂ ਨੂੰ ਨਹੀਂ ਮਿਲੀ 4 ਮਹੀਨਿਆਂ ਤੋਂ ਤਨਖ਼ਾਹ

0
370

ਜਲੰਧਰ . ਕੋਰੋਨਾ ਮਹਾਮਾਰੀ ਫੈਲਣ ਦੌਰਾਨ ਮੈਡੀਕਲ ਸਟਾਫ ਦੀ ਘਾਟ ਕਾਰਨ ਸਰਕਾਰ ਨੇ ਜਲੰਧਰ ਵਿਚ ਵਾਲੰਟੀਅਰ ਮੈਡੀਕਲ ਸਟਾਫ ਭਾਰਤੀ ਕੀਤਾ ਸੀ ਜਿਸ ਵਿਚ ਡਾਕਟਰ ,ਨਰਸਾਂ, ਫਾਰਮੇਸੀ ਅਫ਼ਸਰ ਤੇ ਸਹਾਇਕ ਸਟਾਫ ਸੀ ਜੋ ਕਿ ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ ਤੇ ਸਿਵਲ ਹਸਪਤਾਲ ਤੇ ਬਾਕੀ ਕੋਰੋਨਾ ਸੈਂਟਰ ਵਿਚ ਕੰਮ ਕਰ ਰਹੇ ਹਨ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਾਨਖਾਹ ਨਹੀਂ ਦਿੱਤੀ ਗਈ।

ਕੋਰੋਨਾ ਮਹਾਮਾਰੀ ਤੋਂ ਡਰਦਾ ਜਦੋਂ ਕੋਈ ਵੀ ਕੋਰੋਨਾ ਮਰੀਜ਼ਾਂ ਦੇ ਨੇੜੇ ਜਾਣ ਲਈ ਰਾਜ਼ੀ ਨਹੀਂ ਸੀ ਹੁੰਦਾ ਉਸ ਵਕਤ ਇਹਨਾਂ ਵਲੰਟੀਅਰਾਂ ਨੇ ਆਪਣੀ ਜਾਨ ਜੋਖਮ ਵਿਚ ਪਾ ਕੇ ਮਰੀਜ਼ਾਂ ਦੀ ਸੇਵਾ ਕੀਤੀ। ਸਟਾਫ਼ ਨੇ ਦੱਸਿਆ ਕਿ ਗਰਮੀ ਦੇ ਵਿਚ ਪੀ ਪੀ ਈ ਕਿੱਟ ਪਾ ਕੇ ਕੰਮ ਕਰਨਾ ਬਹੁਤ ਔਖਾ ਹੈ ਪਰ ਬਾਰ ਬਾਰ ਪ੍ਰਸ਼ਾਸ਼ਨ ਨੂੰ ਬੇਨਤੀ ਕਰਨ ਦੇ ਬਾਵਜੂਦ ਸਾਡੀ ਕੋਈ ਸੁਣਵਾਈ ਨਹੀਂ ਹੋਈ। ਵਲੰਟੀਅਰਾਂ ਨੇ ਕਿਹਾ ਕਿ ਹੁਣ ਘਰ ਦਾ ਖਰਚਾ ਚਲਾਉਣਾ ਔਖਾ ਹੋ ਗਿਆ ਹੈ। ਕੋਰੋਨਾ ਵਿਚ ਕੰਮ ਕਰਨ ਕਾਰਨ ਗੁਆਂਢੀ ਅਤੇ ਰਿਸ਼ਤੇਦਾਰ ਵੀ ਉਹਨਾਂ ਤੋਂ ਦੂਰੀ ਬਣਾਉਣ ਲੱਗ ਪਏ ਹਨ।

ਮੁਲਾਜ਼ਮਾਂ ਨੇ ਅੱਗੇ ਕਿਹਾ ਕਿ ਜੁਆਏਨਿੰਗ ਸਮੇ ਸਾਰੇ ਰਿਸ਼ਤੇਦਾਰਾਂ ਨੇ ਮਨ੍ਹਾ ਕੀਤਾ ਸੀ ਪਰ ਫੇਰ ਵੀ ਸੇਵਾ ਦੀ ਭਾਵਨਾ ਕਾਰਨ ਆਪਣੇ ਆਪ ਨੂੰ ਕੋਰੋਨਾ ਦੀ ਅੱਗ ਵਿਚ ਜ਼ੋਖ ਦਿੱਤਾ, ਸੰਕਟ ਦੀ ਘੜੀ ਵਿਚ ਕੰਮ ਆਉਣ ਵਾਲੇ ਬੰਦਿਆ ਨੂੰ ਸਰਕਾਰ ਭੁੱਲ ਗਈ ਜਿਸ ਦੀ ਓਹਨਾ ਦੇ ਮਨ ਵਿਚ ਨਿਰਾਸ਼ਾ ਹੈ। ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਨੇ ਵੀ ਰਾਜਾ ਨੂੰ ਕੋਰੋਨਾ ਵਾਰੀਅਸ ਨੂੰ ਸਮੇਂ ਸਿਰ ਤਾਨਖਾਹ ਦੇਣ ਲਈ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਪੰਜਾਬ ਸਰਕਾਰ ਉਲੰਘਣਾ ਕਰ ਰਹੀ ਹੈ। ਹੁਣ ਵਲੰਟ੍ਰੀਅਸ ਵਲੋਂ ਸੜਕਾਂ ਤੇ ਆ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।