ਵਾਇਰਲ ਵੀਡੀਓ : ਰਣਵੀਰ ਸਿੰਘ ਨੇ ਏਅਰਪੋਰਟ ‘ਤੇ ਦੀਪਿਕਾ ਨੂੰ ਕੀਤਾ ਕਿੱਸ, ਪੈਪਰਾਜ਼ੀ ਬੋਲੇ “Once More, Once More”

0
1986

ਮੁੰਬਈ | ਅਭਿਨੇਤਾ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ, ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ‘ਚੋਂ ਇਕ ਵੀਡੀਓ ‘ਚ ਰਣਵੀਰ ਏਅਰਪੋਰਟ ‘ਤੇ ਹੀ ਪਤਨੀ ਦੀਪਿਕਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਰਣਵੀਰ ਨੇ ਦੀਪਿਕਾ ਨੂੰ ਕਿੱਸ ਕੀਤਾ, ਉਥੇ ਮੌਜੂਦ ਪੈਪਰਾਜ਼ੀ ‘ਵਨਸ ਮੋਰ, ਵਨਸ ਮੋਰ’ ਕਹਿਣ ਲੱਗੇ। ਕਪਲ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

ਇਸ ਵਾਇਰਲ ਵੀਡੀਓ ‘ਚ ਰਣਵੀਰ ਤੇ ਦੀਪਿਕਾ ਨੂੰ ਕਾਰ ‘ਚੋਂ ਉਤਰਨ ਤੋਂ ਬਾਅਦ ਮੁੰਬਈ ਏਅਰਪੋਰਟ ਦੇ ਬਾਹਰ ਪੈਪਰਾਜ਼ੀ ਦੇ ਸਾਹਮਣੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।

ਇਸ ਦੌਰਾਨ ਪੈਪਰਾਜ਼ੀ ਰਣਵੀਰ ਤੋਂ ’83’ ਬਾਰੇ ਪੁੱਛਦੇ ਹਨ, ਜਦਕਿ ਰਣਵੀਰ ਦੀਪਿਕਾ ਲਈ ਬੋਲਦੇ ਹਨ, ”ਇਹ ਫਿਲਮ ਦੇ ਨਿਰਮਾਤਾ ਹਨ।” ਇਹ ਕਹਿੰਦੇ ਹੋਏ ਰਣਵੀਰ ਦੀਪਿਕਾ ਦੀ ਗੱਲ੍ਹ ‘ਤੇ ਕਿੱਸ ਕਰਦੇ ਹਨ।

ਇਹ ਦੇਖ ਕੇ ਪੈਪਰਾਜ਼ੀ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੰਦੇ ਹਨ- ”ਵਨਸ ਮੋਰ, ਵਨਸ ਮੋਰ।” ਫਿਰ ਦੋਵੇਂ ਏਅਰਪੋਰਟ ਦੇ ਅੰਦਰ ਚਲੇ ਗਏ। ਰਣਵੀਰ-ਦੀਪਿਕਾ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

’83’ ‘ਚ ਇਕੱਠੇ ਨਜ਼ਰ ਆਉਣਗੇ ਰਣਵੀਰ-ਦੀਪਿਕਾ

ਦੱਸ ਦੇਈਏ ਕਿ ਰਣਵੀਰ ਤੇ ਦੀਪਿਕਾ ਜਲਦ ਹੀ ਆਪਣੀ ਆਉਣ ਵਾਲੀ ਫਿਲਮ ’83’ ‘ਚ ਇਕੱਠੇ ਨਜ਼ਰ ਆਉਣਗੇ। ਇਹ ਫਿਲਮ 1983 ਦੇ ਵਿਸ਼ਵ ਕੱਪ ‘ਚ ਭਾਰਤੀ ਟੀਮ ਦੀ ਇਤਿਹਾਸਕ ਜਿੱਤ ਤੇ ਇਸ ਵਿੱਚ ਕਪਿਲ ਦੇਵ ਦੇ ਯੋਗਦਾਨ ‘ਤੇ ਆਧਾਰਿਤ ਹੈ।

ਇਹ ਫਿਲਮ 24 ਦਸੰਬਰ 2021 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਰਣਵੀਰ ਕਪਿਲ ਦੇਵ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਦੂਜੇ ਪਾਸੇ ਦੀਪਿਕਾ ਕਪਿਲ ਦੇਵ ਦੀ ਪਤਨੀ ਰੋਮੀ ਦੇ ਕਿਰਦਾਰ ‘ਚ ਨਜ਼ਰ ਆਵੇਗੀ।

ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਰਣਵੀਰ-ਦੀਪਿਕਾ ਤੋਂ ਇਲਾਵਾ ਹਾਰਡੀ ਸੰਧੂ, ਪੰਕਜ ਤ੍ਰਿਪਾਠੀ, ਤਾਹਿਰ ਰਾਜ ਭਸੀਨ, ਸਾਕਿਬ ਸਲੀਮ, ਚਿਰਾਗ ਪਾਟਿਲ, ਦਿਨਕਰ ਸ਼ਰਮਾ, ਸਾਹਿਲ ਖੱਟਰ ਤੇ ਐਮੀ ਵਿਰਕ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਉਣ ਵਾਲੇ ਹਨ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ