ਕਰਨਾਟਕ ‘ਚ ਵੋਟਿੰਗ ਦੌਰਾਨ 3 ਥਾਵਾਂ ‘ਤੇ ਹੋਈ ਹਿੰਸਾ : ਅਫਸਰਾਂ ਦੇ ਵਾਹਨਾਂ ਦੀ ਭੰਨਤੋੜ

0
357

ਬੰਗਲੌਰ | ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਵੋਟਿੰਗ ਦੌਰਾਨ 3 ਥਾਵਾਂ ‘ਤੇ ਹਿੰਸਕ ਘਟਨਾਵਾਂ ਵਾਪਰੀਆਂ। ਪੁਲਿਸ ਨੇ ਕਿਹਾ ਕਿ ਵਿਜੇਪੁਰਾ ਜ਼ਿਲ੍ਹੇ ਦੇ ਬਸਵਾਨਾ ਬਾਗਵਾੜੀ ਤਾਲੁਕ ਵਿਚ ਲੋਕਾਂ ਨੇ ਕੁਝ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਪੋਲਿੰਗ ਅਧਿਕਾਰੀਆਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਥੇ ਅਫਵਾਹਾਂ ਉਡੀਆਂ ਸਨ ਕਿ ਅਧਿਕਾਰੀ ਮਸ਼ੀਨਾਂ ਬਦਲ ਕੇ ਵੋਟਿੰਗ ਨਾਲ ਛੇੜਛਾੜ ਕਰ ਰਹੇ ਹਨ।

ਦੂਜੀ ਘਟਨਾ ਪਦਮਨਾਭ ਵਿਧਾਨ ਸਭਾ ਦੇ ਪਪੀਆ ਗਾਰਡਨ ਪੋਲਿੰਗ ਬੂਥ ‘ਤੇ ਵਾਪਰੀ, ਜਿਥੇ ਲਾਠੀਆਂ ਨਾਲ ਲੈਸ ਕੁਝ ਨੌਜਵਾਨਾਂ ਨੇ ਆਪਣੇ ਵਿਰੋਧੀਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਵੋਟ ਪਾਉਣ ਆਈਆਂ ਕੁਝ ਔਰਤਾਂ ਵੀ ਜ਼ਖ਼ਮੀ ਹੋ ਗਈਆਂ। ਤੀਜੀ ਘਟਨਾ ਬਲਾਰੀ ਜ਼ਿਲ੍ਹੇ ਦੇ ਸੰਜੀਵਰਾਇਣਕੋਟ ‘ਚ ਵਾਪਰੀ, ਜਿਥੇ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ।