1 ਕਰੋੜ ਦੀ ਰਿਸ਼ਵਤ ਮਾਮਲੇ ‘ਚ ਵਿਜਲੈਂਸ ਨੇ IFS ਅਫ਼ਸਰ ਵਿਸ਼ਾਲ ਚੌਹਾਨ ਨੂੰ ਕੀਤਾ ਗ੍ਰਿਫਤਾਰ

0
573

ਚੰਡੀਗੜ੍ਹ | ਪੰਜਾਬ ਵਿਜਲੈਂਸ ਨੇ ਇਕ ਕਰੋੜ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਇੰਡੀਅਨ ਫਾਰੇਸਟ ਸਰਵਿਸ ਦੇ ਅਫਸਰ ਵਿਸ਼ਾਲ ਚੌਹਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਕਲੋਨਰਜ਼ ਕੋਲੋ ਹਰ ਮਹੀਨੇ 100 ਲੱਖ ਦੀ ਜ਼ਮੀਨ ਦੀ ਵਿਕਰੀ ਚੋਂ 5 ਲੱਖ ਰੁਪਏ ਵੀ ਕਮਿਸ਼ਨ ਮੰਗਦਾ ਸੀ।

ਉਹ ਕਲੋਨਰਜ਼ ਨੂੰ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ ਵਿਚ ਆਉਂਦੀ ਜ਼ਮੀਨ ਤੇ ਕਬਜਾ ਕਰਨ ਦਾ ਆਰੋਪ ਲਗਾ ਕੇ ਐਫਆਈਆਰ ਦੀ ਧਮਕੀ ਦਿੰਦਾ ਸੀ। ਪਹਿਲਾਂ ਗ੍ਰਿਫਤਾਰ ਕੀਤ ਗਏ ਠੇਕੇਦਾਰ ਤੇ ਫਾਰੇਸਟ ਅਫਸਰਾ ਤੋਂ ਪੁੱਛਗਿੱਛ ਤੋਂ ਬਾਅਦ ਵਿਸ਼ਾਲ ਚੌਹਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
 

ਕਲੋਨਾਈਜ਼ਰ ਦਵਿੰਦਰ ਸੰਧੂ ਦੇ ਪਿਤਾ ਕਰਨਲ ਬਲਜੀਤ ਸੰਧੂ ਤੇ ਉਸ ਦੇ ਮੁਲਾਜ਼ਮ ਤਰਸੇਮ ਸਿੰਘ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਪੁੱਜੀ। ਰੇਂਜ ਅਫਸਰ ਰਣਜੋਧ ਸਿੰਘ ਨੇ ਇਹ ਸ਼ਿਕਾਇਤ ਦਿੱਤੀ।

ਦਵਿੰਦਰ ਸੰਧੂ ਨੂੰ ਦੱਸਿਆ ਕਿ ਇਹ ਸ਼ਿਕਾਇਤ ਡੀਐਫਓ ਗੁਰਮਨਪ੍ਰੀਤ ਸਿੰਘ ਤੇ ਸ਼ਿਵਾਲਿਕ ਸਰਕਲ ਕੰਜ਼ਰਵੇਟਰ (ਫੋਰੈਸਟਰ) ਵਿਸ਼ਾਲ ਚੌਹਾਨ ਦੇ ਕਹਿਣ ’ਤੇ ਦਿੱਤੀ ਗਈ ਹੈ। ਸੰਧੂ ਨੂੰ ਦੋਵਾਂ ਨਾਲ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ।

ਦਵਿੰਦਰ ਸੰਧੂ ਨੇ ਸੀਐਮ ਭਗਵੰਤ ਮਾਨ ਦੀ ਹੈਲਪਲਾਈਨ ‘ਤੇ ਸ਼ਿਕਾਇਤ ਭੇਜੀ ਸੀ। ਜਿਸ ਤੋਂ ਬਾਅਦ ਪਹਿਲਾਂ ਡੀਐਫਓ ਅਤੇ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਆਈਐਫਐਸ ਚੌਹਾਨ ਨੇ ਦਬਾਅ ਵਿੱਚ ਆ ਕੇ ਦਵਿੰਦਰ ਸੰਧੂ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।

ਇਸ ਤੋਂ ਬਾਅਦ ਦਵਿੰਦਰ ਸੰਧੂ ਨੂੰ ਵੀ ਇਸ ਵਿੱਚ ਨਾਮਜ਼ਦ ਕਰਨ ਲਈ ਕਿਹਾ ਗਿਆ। ਜਿਸ ਲਈ ਚੌਹਾਨ ਨੇ ਖੁਦ ਕਿਸਮ ਦੀ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।