Video : ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਜਲੰਧਰ ਦੇ ਇਸ ਬੰਦੇ ਦੇ ਸ਼ਰੀਰ ‘ਤੇ ਚਿਪਕ ਰਹੇ ਸਟੀਲ ਦੇ ਭਾਂਡੇ

0
9201

ਜਲੰਧਰ | ਕੋਵਿਡ-19 ਦੀ ਵੈਕਸੀਨ ਲਗਵਾਉਣ ਤੋਂ ਬਾਅਦ ਜਲੰਧਰ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਜਲੰਧਰ ਦੇ ਅਮਰੀਕ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਦਾਅਵਾ ਹੈ ਕਿ ਉਸ ਦੇ ਸ਼ਰੀਰ ਉੱਤੇ ਸਟੀਲ ਦੇ ਭਾਂਡੇ ਚਿਪਕ ਰਹੇ ਹਨ।

ਵਿਅਕਤੀ ਨੇ ਦੱਸਿਆ ਕਿ ਉਸ ਨੇ ਟੀਵੀ ਉੱਤੇ ਇੱਕ ਖਬਰ ਵੇਖੀ ਸੀ ਜਿਸ ਵਿੱਚ ਵਿਖਾਇਆ ਗਿਆ ਸੀ ਕਿ ਇੱਕ ਵਿਅਕਤੀ ਦੇ ਸ਼ਰੀਰ ਉੱਤੇ ਭਾਂਡੇ ਚਿਪਕ ਰਹੇ ਹਨ ਵੈਕਸੀਨ ਤੋਂ ਬਾਅਦ। ਉਸ ਨੇ ਵੀ ਵੈਕਸੀਨ ਲਗਵਾਈ ਹੋਈ ਸੀ। ਜਦੋਂ ਉਸ ਨੇ ਆਪਣੇ ਸ਼ਰੀਰ ਉੱਤੇ ਟੈਸਟ ਕੀਤਾ ਤਾਂ ਭਾਂਡੇ ਚਿਪਕਣ ਲੱਗ ਪਏ।

ਵਿਅਕਤੀ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ। ਉਹ ਡਾਕਟਰ ਕੋਲ ਜਾ ਕੇ ਚੈੱਕ ਕਰਵਾਉਣਗੇ। ਡਾਕਟਰ ਹੀ ਦੱਸ ਸਕਦੇ ਹਨ ਅਜਿਹਾ ਕਿਉਂ ਹੋਇਆ ਹੈ।

ਵੇਖੋ ਵੀਡੀਓ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)