ਮੁੰਬਈ | ਟੀ.ਵੀ. ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇੱਕ ਅਧੂਰਾ ਗਾਣਾ ਰਿਲੀਜ਼ ਹੋਇਆ ਹੈ। ਮੌਤ ਤੋਂ ਪਹਿਲਾਂ ਉਹ ਆਪਣੀ ਦੋਸਤ ਸ਼ਹਿਨਾਜ਼ ਗਿੱਲ ਨਾਲ ਇਸ ਗਾਣੇ ਦੀ 80 ਫੀਸਦੀ ਸ਼ੂਟਿੰਗ ਕਰ ਚੁੱਕੇ ਸਨ।
ਫੈਂਨਜ਼ ਦੀ ਮੰਗ ਨੂੰ ਵੇਖਦੇ ਹੋਏ ਕੰਪਨੀ ਨੇ ਇਸ ਗਾਣੇ ਨੂੰ ਕੁਝ ਐਡਿਟ ਕਰਕੇ ਰਿਲੀਜ਼ ਕਰ ਦਿੱਤਾ ਹੈ। ਗਾਣੇ ਵਿੱਚ ਸ਼ੂਟਿੰਗ ਦੌਰਾਨ ਦੇ ਵੀ ਸੀਨ ਇਸਤੇਮਾਲ ਕੀਤੇ ਗਏ ਹਨ।