Video : ਰੁਮਾਲਿਆਂ ਵਾਲੇ ਸੋਚ-ਸਮਝ ਕੇ ਗੁਰਦੁਆਰੇ ਜਾਣ, ਕਿਤੇ ਬੇਅਦਬੀ ਦੇ ਨਾਂ ‘ਤੇ ਲੋਕ ਦੁਸ਼ਮਣੀ ਨਾ ਕੱਢ ਲੈਣ : ਢੱਡਰੀਆਂਵਾਲੇ

0
7332

Viral News | ਸਿੰਘੂ ਬਾਰਡਰ ‘ਤੇ ਹੋਏ ਕਤਲ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਦਾ ਇਸ ਮਾਮਲੇ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਬਿਨਾਂ ਦਸਤਾਰ ਵਾਲੇ ਲੋਕਾਂ ਨੂੰ ਗੁਰੂਘਰ ਜਾਣ ਤੋਂ ਸਾਵਧਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਤੇ ਉਥੇ ਬੇਅਦਬੀ ਦੇ ਨਾਂ ‘ਤੇ ਕੋਈ ਬਦਲਾ ਨਾ ਲੈ ਲਵੇ।

ਢੱਡਰੀਆਂਵਾਲੇ ਨੇ ਕਿਹਾ ਕਿ ਸਾਰੇ ਰੁਮਾਲਿਆਂ ਵਾਲੇ (ਬਿਨਾਂ ਦਸਤਾਰ ਵਾਲੇ) ਗੁਰੂ ਘਰ ਮੱਥਾ ਟੇਕਣ ਜਾਣ ਤਾਂ ਵੇਖ ਲੈਣ ਕਿ ਅੰਦਰ 4-5 ਬੰਦੇ ਬੈਠੇ ਹੋਣ, ਉਥੇ ਇਕੱਲੇ ਨਾ ਜਾਈਓ। ਇਹ ਨਾ ਹੋਵੇ ਕਿ ਮੱਥਾ ਟੇਕ ਕੇ, ਪਰਿਕਰਮਾ ਕਰਕੇ ਬਾਹਰ ਆਓ ਤਾਂ ਤੁਹਾਡੇ ਤੋਂ ਬੇਅਦਬੀ ਦੇ ਨਾਂ ‘ਤੇ ਬਦਲਾ ਲੈ ਲਿਆ ਜਾਵੇ।

ਉਨ੍ਹਾਂ ਕਿਹਾ ਕਿ ਰੁਮਾਲੇ ਵਾਲੇ ਸੋਚ-ਸਮਝ ਕੇ ਗੁਰਦੁਆਰੇ ਜਾਣ। ਜਿਹੜੇ ਗੁਰਦੁਆਰਿਆਂ ਵਿੱਚ ਕੈਮਰੇ ਲੱਗੇ ਹਨ, ਉਥੇ ਹੀ ਜਾਈਓ ਤੇ ਜਿਥੇ ਨਹੀਂ ਲੱਗੇ, ਉਥੇ ਕੈਮਰੇ ਲਗਵਾਓ, ਨਹੀਂ ਤਾਂ ਬੇਅਦਬੀ ਦੇ ਨਾਂ ‘ਤੇ ਆਪਣੀਆਂ ਦੁਸ਼ਮਣੀਆਂ ਨਾ ਕੱਢ ਦਿੱਤੀਆਂ ਜਾਣ।

ਦੱਸਣਯੋਗ ਹੈ ਕਿ ਢੱਡਰੀਆਂਵਾਲੇ ਨੇ ਇਸ ਕਤਲ ਨੂੰ ਲੈ ਕੇ ਨਿਹੰਗ ਸਿੰਘਾਂ ‘ਤੇ ਵੀ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ, ਜੇ ਸੱਚਮੁੱਚ ਬੇਅਦਬੀ ਹੋਈ ਹੁੰਦੀ ਤੇ ਇਸ ਦੀ ਕੋਈ ਵੀਡੀਓ ਹੁੰਦੀ ਤਾਂ ਸਾਹਮਣੇ ਜ਼ਰੂਰ ਆਉਂਦੀ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ।

ਦੱਸ ਦੇਈਏ ਕਿ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਦਾ ਦੁਸਹਿਰੇ ਵਾਲੇ ਦਿਨ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਕਿਸਾਨ ਮੰਚ ਦੇ ਸਾਹਮਣੇ ਬੈਰੀਕੇਡ ‘ਤੇ ਕਈ ਘੰਟਿਆਂ ਤੱਕ ਲਟਕਦੀ ਰਹੀ। ਦੋਸ਼ ਹੈ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ।