ਨਸ਼ੇੜੀਆਂ ਦਾ ਵੀਡੀਓ ਫਿਰ ਵਾਇਰਲ : ਬੱਸ ਅੱਡੇ ‘ਤੇ ਨਜ਼ਰ ਆਏ ਨਸਾਂ ‘ਚ ਟੀਕਿਆਂ ਰਾਹੀਂ ਜ਼ਹਿਰ ਘੋਲਦੇ ਨੌਜਵਾਨ

0
733

ਫਿਰੋਜ਼ਪੁਰ। ਪੰਜਾਬ ਵਿਚ ਸਰਕਾਰ ਭਾਵੇਂ ਦਾਅਵਾ ਕਰਦੀ ਹੈ ਕਿ ਉਸਨੇ ਨਸ਼ਾ ਖਤਮ ਕਰ ਦਿੱਤਾ ਹੈ, ਜਦੋਂਕਿ ਜ਼ਮੀਨੀ ਹਕੀਕਤ ਇਹ ਹੈ ਕਿ ਨਸ਼ੇ ਦਾ ਕਾਰੋਬਾਰ ਹੁਣ ਵੀ ਬਾਦਸਤੂਰ ਜਾਰੀ ਹੈ, ਜਿਵੇਂ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਚਲਦਾ ਆ ਰਿਹਾ ਸੀ। ਰੇਲਵੇ ਟਰੈਕ ਉਤੇ ਨਸ਼ੇ ਦੀਆਂ ਪੁੜੀਆਂ ਵੇਚਣ, ਜਲੰਧਰ ਦੇ ਗੰਨਾ ਪਿੰਡ ਵਿਚ ਸ਼ਰੇਆਮ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਨਸ਼ੇ ਦੇ ਟੀਕੇ ਲਗਾਉਣ ਦਾ ਵੀਡੀਓ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਇਥੇ ਛੋਟੀ ਉਮਰ ਦੇ ਲੜਕੇ ਸ਼ਰੇਆਮ ਬੱਸ ਅੱਡੇ ਨੇੜੇ ਨਸ਼ੇ ਦੇ ਟੀਕੇ ਲਗਾਉਂਦੇ ਨਜ਼ਰ ਆਉਂਦੇ ਹਨ।

ਫਿਰੋਜ਼ਪੁਰ ਬੱਸ ਅੱਡੇ ਕੋਲ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਇਥੇ ਅਜਿਹਾ ਨਹੀਂ ਹੈ ਕਿ ਲੜਕੇ ਇਕ ਹੀ ਵਾਰ ਅਚਾਨਕ ਨਸ਼ੇ ਦੇ ਟੀਕੇ ਲਗਾਉਣ ਲਈ ਆਏ ਸਨ। ਲੋਕਾਂ ਦਾ ਕਹਿਣਾ ਹੈ ਕਿ ਇਥੇ ਨਸ਼ੇ ਦੇ ਆਦੀ ਨੌਜਵਾਨ ਰੋਜ਼ ਹੀ ਨਸ਼ੇ ਦੇ ਟੀਕੇ ਲਗਾਉਣ ਲਈ ਇਥੇ ਆਉਂਦੇ ਹਨ। ਇਸਦੇ ਇਲਾਵਾ ਪੰਜ ਤੋਂ 7 ਥਾਵਾਂ ਅਜਿਹੀਆਂ ਹਨ, ਜੋ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਹਨ। ਸ਼ਹਿਰ ਵਿਚ ਨਸ਼ੇ ਕਾਰਨ ਮਰਨ ਵਾਲਿਆਂ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਨੌਜਵਾਨ ਫਿਰ ਵੀ ਨਹੀਂ ਮੰਨ ਰਹੇ।