Video : ਦੋਸਤ ਦੀ ਮੰਗਣੀ ‘ਚ ਸ਼ਹਿਨਾਜ਼ ਗਿੱਲ ਨੇ ਕੀਤਾ ਜ਼ਬਰਦਸਤ ਡਾਂਸ, ਫੈਨਜ਼ ਬੋਲੇ “ਦਿਲ ਕੋ ਕਰਾਰ ਆਇਆ”

0
10912

ਮੁੰਬਈ | ਸਿਧਾਰਥ ਸ਼ੁਕਲਾ ਨੂੰ ਗੁਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਗਹਿਰੇ ਸਦਮੇ ‘ਚ ਚਲੀ ਗਈ ਸੀ ਪਰ ਹੁਣ ਉਹ ਹੌਲੀ-ਹੌਲੀ ਖੁਦ ਨੂੰ ਸੰਭਾਲਣ ਲੱਗ ਪਈ ਹੈ।

ਸ਼ਹਿਨਾਜ਼ ਕੰਮ ‘ਤੇ ਵਾਪਸ ਆ ਗਈ ਹੈ ਤੇ ਖੂਬ ਇੰਜੁਆਏ ਵੀ ਕਰ ਰਹੀ ਹੈ। ਸ਼ਹਿਨਾਜ਼ ਹਾਲ ਹੀ ‘ਚ ਇਕ ਦੋਸਤ ਦੀ ਇੰਗੇਜਮੈਂਟ ਪਾਰਟੀ ‘ਚ ਪਹੁੰਚੀ, ਜਿਥੇ ਉਸ ਦਾ ਸਟਾਈਲਿਸ਼ ਅੰਦਾਜ਼ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਸ਼ਹਿਨਾਜ਼ ਨੇ ਦੋਸਤਾਂ ਨਾਲ ਖੂਬ ਮਸਤੀ ਕੀਤੀ ਤੇ ‘ਜਿੰਗਾਟ’ ਗੀਤ ‘ਤੇ ਡਾਂਸ ਵੀ ਕੀਤਾ। ਸੋਸ਼ਲ ਮੀਡੀਆ ‘ਤੇ ਇੰਗੇਜਮੈਂਟ ਪਾਰਟੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਸ਼ਹਿਨਾਜ਼ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਅਰਬਾਜ਼ ਖਾਨ ਦੀ ਪ੍ਰੇਮਿਕਾ ਜਾਰਜੀਆ ਐਂਡਰੀਆਨੀ, ਮੋਨਾਲੀਸਾ, ਵਿਕਰਾਂਤ ਸਿੰਘ ਤੇ ਕਾਮੇਡੀਅਨ ਅਤੇ ਹੋਸਟ ਪਰਿਤੋਸ਼ ਤ੍ਰਿਪਾਠੀ ਨੇ ਵੀ ਪਾਰਟੀ ‘ਚ ਸ਼ਿਰਕਤ ਕੀਤੀ।

ਕੁਝ ਦਿਨ ਪਹਿਲਾਂ ਸ਼ਹਿਨਾਜ਼ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਸਿਧਾਰਥ ਸ਼ੁਕਲਾ ਦੇ ਜਨਮਦਿਨ ‘ਤੇ ਆਪਣੀ ਮਾਂ ਰੀਟਾ ਤੇ ਭੈਣਾਂ ਨਾਲ ਨਜ਼ਰ ਆ ਰਹੀ ਸੀ। ਵੀਡੀਓ ‘ਚ ਇਹ ਸਾਰੇ ਸਿਧਾਰਥ ਬਿਲਡਿੰਗ ਦੇ ਹੇਠਾਂ ਖੜ੍ਹੇ ਨਜ਼ਰ ਆ ਰਹੇ ਹਨ।

ਸ਼ਹਿਨਾਜ਼ ਦਾ ਇਹ ਵੀਡੀਓ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਭਰ ਆਇਆ ਸੀ। ਉਹ ਇਹ ਦੇਖ ਕੇ ਖੁਸ਼ ਸਨ ਕਿ ਉਨ੍ਹਾਂ ਦੀ ਸ਼ਹਿਨਾਜ਼ ਬਹੁਤ ਸਟ੍ਰਾਂਗ ​​ਹੋ ਗਈ ਹੈ ਤੇ ਸਿਧਾਰਥ ਦੇ ਪਰਿਵਾਰ ਦਾ ਵੀ ਬਹੁਤ ਧਿਆਨ ਰੱਖ ਰਹੀ ਹੈ।