ਵਿੱਕੀ ਥਾਮਸ ਦੀ ਸਿੱਧੀ ਵਾਰਨਿੰਗ : ਲਾਹ ਦਿਓ ਬੱਸਾਂ ‘ਤੇ ਲੱਗੀਆਂ ਧਾਰਮਿਕ ਤਸਵੀਰਾਂ, ਨਹੀਂ ਤਾਂ ਤੁਹਾਡੀ ਗੱਡੀ ਕਿਤੇ ਠੁਕੇ ਨਾ ਠੁਕੇ, ਅਸੀਂ ਤੁਹਾਨੂੰ ਜ਼ਰੂਰ ਠੋਕਾਂਗੇ

0
477

ਖੰਨਾ। ਵਿੱਕੀ ਥਾਮਸ ਸਿੰਘ ਨੇ ਬੱਸਾਂ ਵਾਲਿਆਂ ਨੂੰ ਸਪੱਸ਼ਟ ਵਾਰਨਿੰਗ ਦਿੱਤੀ ਹੈ ਕਿ ਬੱਸਾਂ ਵਿਚ ਲੱਗੀਆਂ ਧਾਰਮਿਕ ਤਸਵੀਰਾਂ ਜਿੰਨੀ ਜਲਦੀ ਹੋ ਸਕੇ ਲਾਹ ਦਿਓ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੋ।
ਵਿੱਕੀ ਥਾਮਸ ਨੇ ਲੋਕਾਂ ਨੂੰ ਵੀ ਕਿਹਾ ਹੈ ਕਿ ਉਹ ਗਾਂਧੀ ਦੇ ਤਿੰਨ ਬਾਂਦਰ ਨਾ ਬਣਨ, ਸਗੋਂ ਜਿਥੇ ਵੀ ਬੱਸਾਂ ਵਿਚ ਧਾਰਮਿਕ ਤਸਵੀਰਾਂ ਦੀ ਬੇਅਦਬੀ ਹੁੰਦੀ ਹੈ, ਉਸਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਥਾਂ ਉਤੇ ਧਾਰਮਿਕ ਤਸਵੀਰਾਂ ਨਾ ਲਾਈਆਂ ਜਾਣ, ਜਿਥੇ ਇਨ੍ਹਾਂ ਦੀ ਬੇਅਦਬੀ ਹੁੰਦੀ ਹੈ।

ਵਿੱਕੀ ਥਾਮਸ ਨੇ ਬੱਸਾਂ ਵਾਲਿਆਂ ਨੂੰ 3 ਦਿਨ ਦਾ ਸਮਾਂ ਦਿੱਤਾ ਹੈ। ਵਿੱਕੀ ਨੇ ਕਿਹਾ ਹੈ ਕਿ ਬਾਅਦ ਵਿਚ ਨਾ ਕਹਿਓ ਕਿ ਅਸੀਂ ਸਖਤ ਕਾਰਵਾਈ ਕੀਤੀ ਹੈ। ਇਸ ਲਈ ਬੱਸਾਂ ਵਾਲੇ ਆਪ ਹੀ ਸੁਧਰ ਜਾਣ। ਉਨ੍ਹਾਂ ਬੱਸਾਂ ਵਾਲਿਆਂ ਕਿਹਾ ਕਿ ਜੇ ਤੁਸੀਂ ਨਾ ਮੰਨੇ ਤਾਂ ਫਿਰ ਤੁਹਾਡੀ ਬੱਸ ਕਿਤੇ ਠੁਕੇ ਨਾ ਠੁਕੇ, ਅਸੀਂ ਤੁਹਾਨੂੰ ਜ਼ਰੂਰ ਠੋਕਾਂਗੇ।