ਵਿੱਕੀ ਕੌਸ਼ਲ ਦੀ ਦੁਲਹਨ ਬਣੀ ਕੈਟਰੀਨਾ ਕੈਫ, ਸ਼ਾਹੀ ਵਿਆਹ ਦੀਆਂ ਤਸਵੀਰਾਂ ਦੇਖਣ ਲਈ ਬੇਤਾਬ ਹਨ ਪ੍ਰਸ਼ੰਸਕ

0
2114

ਮੁੰਬਈ | ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਆਖਿਰਕਾਰ ਪਤੀ-ਪਤਨੀ ਬਣ ਗਏ ਹਨ। ਦੋਹਾਂ ਦਾ ਵਿਆਹ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ‘ਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ। ਕਰੀਬ 12 ਵਜੇ ਬਰਾਤ ਨਿਕਲਣ ਦਾ ਸਮਾਂ ਸੀ। ਇਸ ਦੇ ਨਾਲ ਹੀ 2 ਵਜੇ ਦੇ ਕਰੀਬ ਵਿੱਕੀ ਦੀ ਪੱਗ ਬੰਨ੍ਹਣ ਦੀ ਰਸਮ ਹੋਈ।

ਇਸ ਦੇ ਨਾਲ ਹੀ ਖਬਰਾਂ ਹਨ ਕਿ ਵਿੱਕੀ ਨੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਹਿਨੀ ਸੀ ਤੇ ਘੋੜੀ ਦੀ ਬਜਾਏ ਵਿੰਟੇਜ ਕਾਰ ਵਿੱਚ ਬਰਾਤ ਦੇ ਨਾਲ ਯਾਤਰਾ ਕੀਤੀ। ਵਿੱਕੀ ਤੇ ਕੈਟਰੀਨਾ ਦੇ ਪ੍ਰਸ਼ੰਸਕ ਹੁਣ ਲਾੜਾ-ਲਾੜੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ।

ਫੋਨ ਅਤੇ ਤਸਵੀਰ ਲੈਣ ਦੀ ਪਾਬੰਦੀ ਕਾਰਨ ਵਿਆਹ ਦੀਆਂ ਰਸਮਾਂ ਨਾਲ ਜੁੜੀਆਂ ਤਸਵੀਰਾਂ ਸਾਹਮਣੇ ਨਹੀਂ ਆ ਸਕੀਆਂ। ਵਿਆਹ ਤੋਂ ਬਾਅਦ ਵੀ ਜਸ਼ਨ ਜਾਰੀ ਰਹਿਣਗੇ। ਵਿੱਕੀ ਤੇ ਕੈਟਰੀਨਾ ਦੇ 12 ਦਸੰਬਰ ਤੱਕ ਕਿਲੇ ‘ਚ ਰੁਕਣ ਦੀ ਖਬਰ ਹੈ।

ਜਸ਼ਨ ਅਜੇ ਵੀ ਜਾਰੀ ਹੈ

ਵਿਆਹ ਦੇ ਜਸ਼ਨ ਫਿਲਹਾਲ ਜਾਰੀ ਰਹਿਣਗੇ। ਖਬਰਾਂ ਮੁਤਾਬਕ ਅਰਜੁਨ ਕਪੂਰ ਪਹੁੰਚ ਚੁੱਕੇ ਹਨ। ਆਲੀਆ ਭੱਟ, ਸਾਰਾ ਅਲੀ ਖਾਨ ਤੇ ਅਕਸ਼ੈ ਕੁਮਾਰ ਡਿਨਰ ਅਤੇ ਪਾਰਟੀ ਤੋਂ ਬਾਅਦ ਪਹੁੰਚਣਗੇ।

ਕਨਿਕਾ ਕਪੂਰ ਵੀ ਦੁਪਹਿਰ ਸਮੇਂ ਪਹੁੰਚ ਗਈ ਤਾਂ ਵਿਆਹ ‘ਤੇ ਪੰਜਾਬੀ ਗੀਤਾਂ ਦੀ ਧਮਾਲ ਮਚ ਜਾਵੇਗੀ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਆਪਣੇ ਅਫੇਅਰ ਨੂੰ ਲੁਕਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ।

ਕਈ ਵਾਰ ਲੋਕਾਂ ਨੇ ਕੈਟਰੀਨਾ ਨੂੰ ਵਿੱਕੀ ਦੀ ਟੀ-ਸ਼ਰਟ ਪਹਿਨਣ ਦਾ ਨੋਟਿਸ ਲਿਆ ਅਤੇ ਕਦੇ ਤਸਵੀਰਾਂ ‘ਚ। ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹਨ ਪਰ ਦੋਵੇਂ ਲਗਾਤਾਰ ਆਪਣੇ ਨਾਲ ਜੁੜੀਆਂ ਖਬਰਾਂ ਦਾ ਖੰਡਨ ਕਰ ਰਹੇ ਸਨ।

ਆਖ਼ਿਰਕਾਰ 6 ਦਸੰਬਰ ਨੂੰ ਦੋਵੇਂ ਪਰਿਵਾਰ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਪਹੁੰਚ ਗਏ। ਇਨ੍ਹਾਂ ਦੇ ਵਿਆਹ ਦੇ ਜਸ਼ਨ 7 ਦਸੰਬਰ ਤੋਂ ਚੱਲ ਰਹੇ ਹਨ।

ਪਹਿਲਾਂ ਮਹਿੰਦੀ, ਹਲਦੀ ਫਿਰ ਸੰਗੀਤ ਤੋਂ ਬਾਅਦ ਕੈਟਰੀਨਾ ਕੈਫ 9 ਦਸੰਬਰ ਨੂੰ ਮਿਸਿਜ਼ ਕੌਸ਼ਲ ਬਣ ਗਈ ਹੈ। ਵਿਆਹ ਤੋਂ ਬਾਅਦ ਇਕ ਪੂਲਸਾਈਡ ਪਾਰਟੀ ਦੀ ਖ਼ਬਰ ਹੈ ਤੇ ਇਸ ਤੋਂ ਬਾਅਦ ਪਾਰਟੀ ਵਿੱਚ ਕਾਫੀ ਧੂਮਧਾਮ ਹੋਵੇਗੀ।

ਦੱਸਿਆ ਜਾ ਰਿਹਾ ਹੈ ਕਿ ਵਿੱਕੀ-ਕੈਟਰੀਨਾ 12 ਦਸੰਬਰ ਤੱਕ ਰਾਜਸਥਾਨ ‘ਚ ਹੀ ਰਹਿਣਗੇ। ਇਸ ਤੋਂ ਬਾਅਦ ਮੁੰਬਈ ‘ਚ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਰਿਸੈਪਸ਼ਨ ਦੇਣਗੇ।

ਹੋਟਲ ਦੇ ਕਮਰੇ ‘ਚ ਮੋਬਾਇਲ ਰੱਖ ਕੇ ਸ਼ਾਮਿਲ ਹੋਏ ਮਹਿਮਾਨ

ਕੈਟਰੀਨਾ ਤੇ ਵਿੱਕੀ ਦੇ ਮਹਿਮਾਨ ਵੀ ਨੇੜਲੇ ਲਗਜ਼ਰੀ ਹੋਟਲਾਂ ਵਿੱਚ ਠਹਿਰੇ ਸਨ। ਮਹਿਮਾਨਾਂ ਦੇ ਆਉਣ ‘ਤੇ ਸਾਰੇ ਮਹਿਮਾਨਾਂ ਨੂੰ ਸਵਾਗਤੀ ਨੋਟ ‘ਚ ਅਪੀਲ ਕੀਤੀ ਗਈ ਕਿ ਉਹ ਵਿਆਹ ਵਾਲੀ ਥਾਂ ‘ਤੇ ਮੋਬਾਇਲ ਨਾ ਲੈ ਕੇ ਆਉਣ ਸਗੋਂ ਆਪਣੇ ਕਮਰਿਆਂ ‘ਚ ਹੀ ਛੱਡਣ।

ਸਾਰਿਆਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਕਿਸੇ ਵੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਨਾ ਕਰਨ। ਇਸ ਦੌਰਾਨ ਨੇਹਾ ਧੂਪੀਆ ਦੀਆਂ ਕੁਝ ਪੋਸਟਾਂ ਦੇਖਣ ਨੂੰ ਮਿਲੀਆਂ, ਹਾਲਾਂਕਿ ਉਹ ਕਿਸੇ ਵਿਆਹ ਸਮਾਗਮ ਨਾਲ ਸਬੰਧਤ ਨਹੀਂ ਸਨ। ਨੇਹਾ ਧੂਪੀਆ, ਮਿੰਨੀ ਮਾਥੁਰ, ਕਬੀਰ ਖਾਨ 7 ਨੂੰ ਰਾਜਸਥਾਨ ਪਹੁੰਚੇ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ