ਵਾਹਨ ਪਰਮਿਟਾਂ, ਡਰਾਈਵਿੰਗ ਲਾਇਸੈਂਸਾਂ ਤੇ ਆਰਸੀ ਦੀ ਮਿਆਦ ‘ਚ ਜੂਨ ਤੱਕ ਵਾਧਾ

0
908

ਨਵੀਂ ਦਿੱਲੀ . ਕੇਂਦਰ ਸਰਕਾਰ ਨੇ ਕਰੋਨਾਵਾਇਰਸ ਕਰਕੇ ਸਮੁੱਚੇ ਭਾਰਤ ਨੂੰ 14 ਅਪਰੈਲ ਤਕ ਲੌਕਡਾਊਨ ਕੀਤੇ ਜਾਣ ਦੇ ਮੱਦੇਨਜ਼ਰ ਜ਼ਰੂਰੀ ਵਸਤਾਂ ਦੀ ਢੋਆ—ਢੁਆਈ ਕਰਨ ਵਾਲੇ ਵਾਹਨਾਂ ਨੂੰ ਕਿਸੇ ਪ੍ਰੇਸ਼ਾਨੀ ਤੋਂ ਬਚਾਉਣ ਦੇ ਇਰਾਦੇ ਨਾਲ ਇਕ ਫਰਵਰੀ ਤੋਂ ਖ਼ਤਮ ਹੋਏ ਡਰਾਈਵਿੰਗ ਲਾਇਸੈਂਸਾਂ, ਵਾਹਨ ਪਰਮਿਟਾਂ ਤੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੀ ਵੈਧਤਾ 30 ਜੂਨ ਤਕ ਵਧਾ ਦਿੱਤੀ ਹੈ।

ਸੜਕੀ ਆਵਾਜਾਈ  ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਉਪਰੋਕਤ ਸਾਰੇ ਦਸਤਾਵੇਜ਼ਾਂ ਨੂੰ 30 ਜੂਨ ਤਕ ਵੈਧ ਮੰਨਣ ਲਈ ਕਿਹਾ ਹੈ। ਐਡਵਾਈਜ਼ਰੀ ਮੁਤਾਬਕ ਇਹ ਫੈਸਲਾ ਲੈਣ ਪਿਛਲਾ ਅਸਲ ਮੰਤਵ ਨਾਗਰਿਕਾਂ ਨੂੰ ਮੋਟਰ ਵਾਹਨ ਐਕਟ ਨਾਲ ਸਬੰਧਤ (ਮਿਆਦ ਪੁਗਾ ਚੁੱਕੇ) ਦਸਤਾਵੇਜ਼ਾਂ ਦੀ ਵੈਧਤਾ ਨਵਿਆਈ ਨਾ ਹੋਣ ਕਰਕੇ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣਾ ਹੈ।

ਮੰਤਰਾਲੇ ਨੇ ਕਿਹਾ ਕਿ ਲੌਕਡਾਊਨ ਦੇ ਮੱਦੇਨਜ਼ਰ ਸਰਕਾਰੀ ਟਰਾਂਸਪੋਰਟ ਦਫ਼ਤਰ ਬੰਦ ਹੋਣ ਕਰਕੇ ਦਸਤਾਵੇਜ਼ ਨਵਿਆਉਣ ਵਿੱਚ ਮੁਸ਼ਕਲ ਆ ਸਕਦੀ ਹੈ। ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਮੋਟਰ ਵਹੀਕਲ ਐਕਟ ਤੇ ਨੇਮਾਂ ਤਹਿਤ ਆਉਂਦੇ ਦਸਤਾਵੇਜ਼ਾਂ, ਜਿਨ੍ਹਾਂ ਦੀ ਵੈਧਤਾ ਪਹਿਲੀ ਫਰਵਰੀ 2020 ਤੋਂ ਖ਼ਤਮ ਹੋ ਗਈ ਹੈ ਜਾਂ 30 ਜੂਨ 2020 ਤਕ ਖ਼ਤਮ ਹੋਣੀ ਹੈ, ਨੂੰ ਹੁਣ 30 ਜੂਨ 2020 ਤਕ ਵੈਧ ਮੰਨਿਆ ਜਾਵੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।