ਵੰਦੇ ਭਾਰਤ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ, ਟਰੇਨ ‘ਚ ਮਿਲਣੀਆਂ ਇਹ ਹਾਈਟੈੱਕ ਸਹੂਲਤਾਂ

0
1018

ਅੰਮ੍ਰਿਤਸਰ, 30 ਦਸੰਬਰ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਨੂੰ 8 ਵੰਦੇ ਭਾਰਤ ਟ੍ਰੇਨਾਂ ਸਮਰਪਿਤ ਕੀਤੀਆਂ ਗਈਆਂ ਜਿਥੇ 2 ਅੰਮ੍ਰਿਤ ਭਾਰਤ ਟਰੇਨਾਂ ਅਤੇ 6 ਵੰਦੇ ਵਾਰ ਟਰੇਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿੱਤੀ ਗਈ। ਵੰਦੇ ਭਾਰਤ ਟ੍ਰੇਨ ਨੂੰ ਅੱਜ ਅੰਮ੍ਰਿਤਸਰ ਤੋਂ ਦਿੱਲੀ ਰਵਾਨਾ ਕਰਨ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਖਾਸ ਤੌਰ ਉਤੇ ਪਹੁੰਚੇ, ਉਥੇ ਹੀ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਰੋਜ਼ਾਨਾ ਇਹ ਟਰੇਨ ਸਵੇਰੇ 8 ਵੱਜ ਕੇ 5 ਮਿੰਟ ਉਤੇ ਦਿੱਲੀ ਲਈ ਰਵਾਨਾ ਹੋਵੇਗੀ। ਇਹ ਜਲੰਧਰ ਕੈਂਟ, ਫਗਵਾੜਾ, ਲੁਧਿਆਣਾ, ਅੰਬਾਲਾ ਕੈਂਟ ਅਤੇ ਇਸ ਤੋਂ ਬਾਅਦ ਦਿੱਲੀ ਪਹੁੰਚੇਗੀ।

ਇਸੇ ਤਰ੍ਹਾਂ ਦਿੱਲੀ ਤੋਂ ਇਹ ਟਰੇਨ ਦੁਪਹਿਰ 3 ਵੱਜ ਕੇ 15 ਮਿੰਟ ਉਤੇ ਚੱਲ ਕੇ ਰਾਤ 8 ਵੱਜ ਕੇ 35 ਮਿੰਟ ਉਤੇ ਅੰਮ੍ਰਿਤਸਰ ਪਹੁੰਚੇਗੀ। ਟਰੇਨ ਦੇ ਮੁਸਾਫਿਰਾਂ ਲਈ ਕਈ ਸਹੂਲਤਾਂ ਦਾ ਖਿਆਲ ਰੱਖਿਆ ਗਿਆ ਹੈ, ਜਿਸ ਵਿਚ ਸਭ ਤੋਂ ਪਹਿਲਾਂ ਆਟੋਮੈਟਿਕ ਡੋਰ, ਦੂਸਰਾ ਸੀਸੀਟੀਵੀ ਕੈਮਰੇ, ਵਾਈਫਾਈ, ਚਾਰਜਿੰਗ ਕੇਬਲ, ਹਰ ਸੀਟ ਉੱਪਰ ਪਲੱਗ, ਹਰ ਸੀਟ ਲਈ ਵੱਖਰੀ ਲਾਈਟ ਅਤੇ ਅੰਦਰ ਐਲਸੀਡੀ ਹੈ।  ਜਾਣਕਾਰੀ ਦਿੰਦਿਆਂ ਮੰਤਰੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਹੀ ਮੰਗ ਸੀ ਕਿ ਅੰਮ੍ਰਿਤਸਰ ਸਟੇਸ਼ਨ ਤੋਂ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਜਾਵੇ ਜੋ ਕਿ ਅੱਜ ਪੂਰੀ ਹੋਈ ਹੈ। ਇਸ ਦਾ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।

ਵੇਖੋ ਵੀਡੀਓ