ਵਾਜਪਈ ਕਰਕੇ ਕੀਤਾ ਸੀ ਗਠਜੋੜ, ਮੋਦੀ ਕਾਰਨ ਤੋੜਿਆ : ਬਾਦਲ

0
1667

ਕਿਹਾ- ਅਟਲ ਬਿਹਾਰੀ ਵਾਜਪਈ ਵਰਗਾ ਨੇਤਾ ਕੋਈ ਨਹੀਂ ਬਣ ਸਕਦਾ

ਬਠਿੰਡਾ | ਸਫਲ ਰਾਜਨੇਤਾ ਉਹੀ ਹੈ, ਜੋ ਮੁਸ਼ਕਿਲ ਹਾਲਾਤ ਪੈਦਾ ਹੀ ਨਾ ਹੋਣ ਦੇਵੇ, ਜੇਕਰ ਹੋ ਵੀ ਜਾਣ ਤਾਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਕਾਬੂ ਕਰ ਸਕੇ। ਇਹ ਗੱਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਹੀ।

ਉਨ੍ਹਾਂ ਕਿਹਾ ਕਿ ਸਵ. ਅਟਲ ਬਿਹਾਰੀ ਵਾਜਪਈ ਵਰਗਾ ਨੇਤਾ ਕੋਈ ਵੀ ਨਹੀਂ ਬਣ ਸਕਦਾ। ਉਨ੍ਹਾਂ ਦੀ ਵਿਜ਼ਨ ਕਮਾਲ ਦਾ ਸੀ ਤੇ ਇਹੀ ਕਾਰਨ ਸੀ ਕਿ ਅਸੀਂ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਗਠਜੋੜ ਕੀਤਾ ਤੇ ਨਰਿੰਦਰ ਮੋਦੀ ਦਾ ਕਾਰਨ ਤੋੜ ਦਿੱਤਾ।

ਉਹ ਆਪਣੇ ਘਰ ਸਾਬਕਾ ਮੰਤਰੀ ਅਨਿਲ ਜੋਸ਼ੀ, ਮੋਹਿਤ ਗੁਪਤਾ ਤੇ ਹੋਰ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਦੇ ਵਾਜਪਈ ਨੂੰ ਮਿਲਣਾ ਹੁੰਦਾ ਸੀ ਤਾਂ ਉਸੇ ਦਿਨ ਦਾ ਹੀ ਸਮਾਂ ਦੇ ਦਿੰਦੇ ਸਨ।

ਉਨ੍ਹਾਂ ਕਿਹਾ ਕਿ ਇੰਦਰ ਕੁਮਾਰ ਗੁਜਰਾਲ ਵੀ ਚੰਗੇ ਨੇਤਾ ਸਨ। ਉਨ੍ਹਾਂ ਅੱਗੇ ਅਸੀਂ ਜੋ ਵੀ ਮੰਗਾਂ ਰੱਖੀਆਂ, ਉਨ੍ਹਾਂ ਸਾਰੀਆਂ ਨੂੰ ਉਨ੍ਹਾਂ ਪੂਰਾ ਕੀਤਾ।

ਅਡਵਾਨੀ ਨੂੰ ਬਣਾਉਣਾ ਚਾਹੀਦਾ ਸੀ ਰਾਸ਼ਟਰਪਤੀ

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਨੂੰ ਖੜ੍ਹਾ ਕਰਨ ਵਾਲੇ ਐੱਲ ਕੇ ਅਡਵਾਨੀ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਸੀ। ਅਰੁਣ ਜੇਤਲੀ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਣਾ ਚਾਹੀਦਾ ਸੀ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)