ਮੇਰਠ। ਅੱਜਕਲ ਬਹੁਤ ਸਾਰੇ ਹਾਦਸੇ ਜਿੱਥੇ ਇਨਸਾਨ ਦੀਆਂ ਗਲਤੀਆਂ ਦੇ ਕਾਰਨ ਵਾਪਰਦੇ ਹਨ, ਉਥੇ ਹੀ ਮਸ਼ੀਨੀ ਯੁੱਗ ਵਿਚ ਬਹੁਤ ਸਾਰੀਆਂ ਚੀਜ਼ਾਂ ਇਨਸਾਨ ਲਈ ਖਤਰਨਾਕ ਸਾਬਤ ਹੁੰਦੀਆਂ ਹਨ, ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਬਹੁਤ ਸਾਰੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਜਿਥੇ ਸਹੁਰਿਆਂ ਵੱਲੋਂ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ, ਉਥੇ ਹੀ ਕੁਝ ਨਵੀਆਂ ਲੜਕੀਆਂ ਦੇ ਨਾਲ ਸਹੁਰੇ ਘਰ ਵਿੱਚ ਅਜੇਹੇ ਹਾਦਸੇ ਵੀ ਵਾਪਰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਿਆਹ ਤੋਂ 24 ਘੰਟਿਆਂ ਬਾਅਦ ਹੀ ਜਿਥੇ ਹੁਣ ਮਾਤਮ ਪਿਆ ਹੈ, ਉਥੇ ਹੀ ਗੈਸ ਦਾ ਰਿਸਾਅ ਹੋਣ ਕਾਰਨ ਲਾੜੀ ਦੀ ਮੌਤ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ। ਜਿੱਥੇ ਜਾਗ੍ਰਿਤੀ ਵਿਹਾਰ ਦੇ ਸੈਕਟਰ-8 ਵਿਚ ਰਹਿਣ ਵਾਲੇ ਇਕ ਪਰਿਵਾਰ ਵੱਲੋਂ ਆਪਣੇ ਲੜਕੇ ਦਾ ਵਿਆਹ ਗਾਜ਼ੀਆਬਾਦ ਦੀ ਰਹਿਣ ਵਾਲੀ ਲੜਕੀ ਨਾਲ ਬਹੁਤ ਹੀ ਧੂਮਧਾਮ ਨਾਲ ਕੀਤਾ ਗਿਆ ਸੀ। ਦੱਸ ਦਈਏ ਕਿ ਪਾਰਸ ਕੁਮਾਰ ਜਿਥੇ ਇਕ ਕੰਪਨੀ ਵਿਚ ਇੰਜੀਨੀਅਰ ਹਨ ਅਤੇ ਉਸ ਦੇ ਪਿਤਾ ਜੀ ਫੌਜ ਤੋਂ ਰਿਟਾਇਰ ਹਨ।
ਉਥੇ ਹੀ ਹੋਏ ਵਿਆਹ ਤੋਂ ਬਾਅਦ ਜਿਥੇ ਲੜਕੀ ਨੂੰ ਲੈ ਕੇ ਲੜਕਾ ਘਰ ਆ ਗਿਆ। ਅਗਲੇ ਦਿਨ ਲੜਕੀ ਵੈਸ਼ਾਲੀ ਜਿਥੇ ਬਾਥਰੂਮ ਵਿੱਚ ਨਹਾਉਣ ਗਈ ਸੀ ਅਤੇ ਬਾਥਰੂਮ ਵਿਚ ਗੈਸ ਦਾ ਰਿਸਾਅ ਹੋਣ ਦੇ ਚੱਲਦਿਆਂ ਹੋਇਆਂ ਲੜਕੀ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਉਥੇ ਹੀ ਕਾਫੀ ਸਮਾਂ ਲੜਕੀ ਦੇ ਬਾਹਰ ਨਾ ਆਉਣ ਤੇ ਅਤੇ ਕੋਈ ਵੀ ਅਵਾਜ਼ ਨਾ ਦੇਣ ਤੇ ਜਦੋਂ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਲੜਕੀ ਇਕ ਕੋਨੇ ਵਿਚ ਸਿੱਧੀ ਬੈਠੀ ਹੋਈ ਸੀ।
ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਲਿਆਂਦਾ ਗਿਆ ਅਤੇ ਹਸਪਤਾਲ ਵਿਚ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪਰਿਵਾਰ ਦੀਆਂ ਖੁਸ਼ੀਆਂ ਜਿਥੇ ਗ਼ਮ ਵਿਚ ਤਬਦੀਲ ਹੋ ਗਈਆਂ ਉਥੇ ਹੀ ਦੋ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।