ਉਤਰਾਖੰਡ : ਗੁਰਦੁਆਰਾ ਸਾਹਿਬ ਜਾ ਰਹੀ ਸੰਗਤ ਨਾਲ ਭਰੀ ਟਰਾਲੀ ਪਲਟਣ ਨਾਲ 8 ਦੀ ਮੌਤ, 37 ਜ਼ਖਮੀ

0
1224

ਉਤਰਾਖੰਡ। ਉਤਰਾਖੰਡ ਵਿਚ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਕਿਛਾ ਕੋਲ ਸੰਗਤ ਨਾਲ ਭਰੀ ਟਰਾਲੀ ਪਲਟਣ ਨਾਲ 8 ਲੋਕਾਂ ਦੀ ਮੌਤ ਹੋ ਗਈ ਤੇ 37 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਊਧਮ ਸਿੰਘ ਨਗਰ ਜ਼ਿਲ੍ਹੇ ਕੋਲ ਹੋਏ ਇਸ ਹਾਦਸੇ ਦੀ ਖਬਰ ਫੈਲਦੇ ਹੀ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕੇ ‘ਤੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕ ਰਾਹਤ ਤੇ ਬਚਾਅ ਕੰਮ ਵਿਚ ਲੱਗੇ ਹੋਏ ਹਨ। ਸ਼ਕਤੀ ਫਾਰਮ ਖੇਤਰ ਦੇ ਬਸਗਰ ਪਿੰਡ ਨੇੜੇ ਲਗਭਗ 45 ਤੋਂ 50 ਸ਼ਰਧਾਲੂ ਬਾਰਡਰ ਸਥਿਤ ਯੂਪੀ ਖੇਤਰ ਵਿਚ ਆਉਣ ਵਾਲੇ ਉਤਮ ਨਗਰ ਸਥਿਤ ਗੁਰਦੁਆਰੇ ਵਿਚ ਮੱਥਾ ਟੇਕਣ ਜਾ ਰਹੇ ਸਨ।

ਉਤਮ ਨਗਰ ਗੁਰਦੁਆਰੇ ਵਿਚ ਹਰ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਲੰਗਰ ਦਾ ਪ੍ਰੋਗਰਾਮ ਹੁੰਦਾ ਹੈ, ਜਿਸ ਵਿਚ ਸ਼ਾਮਲ ਹੋਣ ਲਈ ਸਿੱਖ ਸ਼ਰਧਾਲੂ ਨਿਕਲੇ ਸਨ। ਸਿਰਸਾ ਚੌਕੀ, ਬਰੇਲੀ ਜ਼ਿਲ੍ਹੇ ਦੇ ਬਹੇੜੀ ਥਾਣਾ ਖੇਤਰ ਤੋਂ ਆਉਂਦੀ ਹੈ। ਚੌਕੀ ਨੇੜੇ ਟਰੈਕਟਰ ਟਰਾਲੀ ਪਹੁੰਚਣ ਦੇ ਬਾਅਦ ਪਿੱਛੇ ਤੋਂ ਆ ਰਹੇ ਟਰੱਕ ਨੇ ਜ਼ੋਰ ਨਾਲ ਟੱਕਰ ਮਾਰ ਦਿੱਤੀ ਜਿਸ ਨਾਲ ਟਰਾਲੀ ਬੇਕਾਬੂ ਹੋ ਗਈ।ਟਰਾਲੀ ਹਾਦਸਾਗ੍ਰਸਤ ਹੋ ਗਈ। ਸਵੇਰੇ ਲਗਭਗ 9 ਵਜੇ ਹਾਦਸੇ ਵਿਚ ਸੜਕ ਦੇ ਆਲੇ-ਦੁਆਰੇ ਜ਼ਖਮੀ ਲੋਕ ਘੁੰਮ ਰਹੇ ਸਨ ਜਿਸ ਦੇ ਬਾਅਦ ਰਾਹਤ ਤੇ ਬਚਾਅ ਦਾ ਕੰਮ ਸ਼ੁਰੂ ਕੀਤਾ ਗਿਆ।