ਉੱਤਰ ਪ੍ਰਦੇਸ਼ : ਟਾਇਲਟ ਕਰਨ ਗਈ ਬੱਚੀ ਨਾਲ ਦਰਿੰਦੇ ਨੇ ਰੇਲਵੇ ਲਾਈਨ ਨੇੜੇ ਕੀਤਾ ਬਲਾਤਕਾਰ, ਹਾਲਤ ਗੰਭੀਰ

0
412

ਉੱਤਰ ਪ੍ਰਦੇਸ਼ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ‘ਚ ਆਗਰਾ ਦੇ ਸ਼ਾਹਗੰਜ ਖੇਤਰ ‘ਚ 9 ਸਾਲ ਦੀ ਬੱਚੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਰੇਲਵੇ ਲਾਈਨ ਕੋਲ ਟਾਇਲਟ ਲਈ ਗਈ ਸੀ, ਜਿਥੇ ਦਰਿੰਦੇ ਨੇ ਉਸ ਨੂੰ ਫੜ ਲਿਆ ਤੇ ਜਬਰ-ਜ਼ਨਾਹ ਕੀਤਾ ਅਤੇ ਉਸ ਤੋਂ ਬਾਅਦ ਕੁੜੀ ਨੂੰ ਜਾਨੋਂ ਮਾਰਨ ਲਈ ਸਿਰ ‘ਤੇ ਪੱਥਰ ਨਾਲ ਹਮਲਾ ਕੀਤਾ।

ਖੂਨ ਨਾਲ ਲੱਥਪੱਥ ਪੀੜਤਾ ਕਿਸੇ ਤਰ੍ਹਾਂ ਘਰ ਪਹੁੰਚੀ। ਕਾਫ਼ੀ ਦੇਰ ਤੱਕ ਪੁੱਛਣ ਤੋਂ ਬਾਅਦ ਕੁੜੀ ਨੇ ਪਰਿਵਾਰ ਨੂੰ ਪੂਰੀ ਗੱਲ ਦੱਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਘਟਨਾ ਵਾਲੀ ਜਗ੍ਹਾ ਪਹੁੰਚੇ। ਫਿਲਹਾਲ ਬੱਚੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ‘ਤੇ ਪਹੁੰਚੇ।

ਪੁਲਿਸ ਡਿਪਟੀ ਕਮਿਸ਼ਨਰ ਵਿਕਾਸ ਕੁਮਾਰ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ 6 ਟੀਮਾਂ ਲਗਾਈਆਂ ਗਈਆਂ ਸਨ। ਇਨ੍ਹਾਂ ਟੀਮਾਂ ਨੇ ਲਗਾਤਾਰ ਛਾਪੇਮਾਰੀ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਗਰਾ ਸਿਟੀ ਐੱਸ.ਪੀ. ਵਿਕਾਸ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਾਹਿਦ ਉਸਮਾਨੀ ਪੁੱਤਰ ਜ਼ਹੀਰ ਉਸਮਾਨੀ ਵਾਸੀ ਸ਼ਿਵਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ।