ਗੁਆਂਢਣਾਂ ਨੂੰ ਕਰਦਾ ਸੀ ਟਿੱਚਰਾਂ, ਵੀਡੀਓ ‘ਚ ਵੇਖੋ ਪ੍ਰੇਸ਼ਾਨ ਔਰਤਾਂ ਨੇ ਕਿਵੇਂ ਕੀਤਾ ਪਿੱਟ-ਸਿਆਪਾ

0
1670

ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਹਰਨਾਮ ਨਗਰ ਮੁਹੱਲੇ ਦੀਆਂ ਬੀਬੀਆਂ ਨੇ ਗੁਆਂਢੀ ਮਲੂਕ ਸਿੰਘ ਤੋਂ ਤੰਗ-ਪ੍ਰੇਸ਼ਾਨ ਹੋ ਕੇ ਉਸ ਦਾ ਪਿੱਟ-ਸਿਆਪਾ ਕੀਤਾ।

ਔਰਤਾਂ ਦਾ ਆਰੋਪ ਹੈ ਕਿ ਗੁਆਂਢੀ ਮਲੂਕ ਸਿੰਘ ਅਕਸਰ ਔਰਤਾਂ ਨੂੰ ਟਿੱਚਰਾਂ ਕਰਦਾ ਰਹਿੰਦਾ ਹੈ, ਪੁਲਿਸ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਉਲਟਾ ਮਲੂਕ ਸਿੰਘ ਪੈਸੇ ਦੇ ਕੇ ਸਾਡੇ ਘਰਵਾਲਿਆਂ ‘ਤੇ ਪਰਚੇ ਦਰਜ ਕਰਵਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਆਈ ਤਾਂ ਜ਼ਰੂਰ ਸੀ ਪਰ ਫੇਰਾ ਮਾਰ ਕੇ ਚਲੀ ਗਈ, ਅਸੀਂ ਇੰਨੇ ਤੰਗ ਹਾਂ ਕਿ ਸਾਡਾ ਘਰਾਂ ‘ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ।

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦਾ ਪਹਿਲਾਂ ਤੋਂ ਹੀ ਮਲੂਕ ਸਿੰਘ ਨਾਲ ਝਗੜਾ ਚੱਲ ਰਿਹਾ ਹੈ, ਬਾਕੀ ਅਸੀਂ ਗਏ ਸੀ, ਮੁਹੱਲੇ ਵਾਲਿਆਂ ਨੂੰ ਸਮਝਾ ਕੇ ਆਏ ਹਾਂ ਅਤੇ ਦੋਵਾਂ ਧਿਰਾਂ ਨੂੰ ਸਵੇਰੇ ਬੁਲਾਇਆ ਹੈ, ਜੋ ਵੀ ਜਾਂਚ ਵਿਚ ਦੋਸ਼ੀ ਪਾਇਆ ਗਿਆ, ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ